ਕਾਂਗਰਸ ਦੇ ਆਗੂ ਚੌਧਰੀ ਨਿਰਮਲ ਭੱਟੀਆਂ ਨੇ ਖ਼ਵਾਜ਼ਾ ਪੀਰ ਦੀ ਦਰਗਾਹ ਤੇ ਹਾਜ਼ਰੀ ਲਗਵਾਈ

ਸਨੌਰ 17 ਮਈ (ਰਾਜਿੰਦਰ ਸਿੰਘ ਥਿੰਦ)
ਸਨੌਰ ਵਿਖੇ ਖਵਾਜਾ ਪੀਰ ਦੀ ਦਰਗਾਹ ‘ਤੇ ਹਾਜ਼ਰੀ ਲਗਵਾਈ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਕਾਮਨਾ ਕੀਤੀ। ਇਸ ਮੌਕੇ ਨਿਰਮਲ ਸਿੰਘ ਭੱਟੀਆਂ ਨੇ ਵੀ ਵਿਸ਼ੇਸ਼ ਤੌਰ ‘ਤੇ ਦਰਗਾਹ ‘ਤੇ ਨਤਮਸਤਕ ਹੋ ਕੇ ਲੋਕਾਂ ਦੀ ਸੁੱਖ-ਸਮ੍ਰਿੱਧੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਦਰਗਾਹ ‘ਤੇ ਪਹੁੰਚਣ ‘ਤੇ ਸਥਾਨਕ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਦਰਗਾਹ ਵਿੱਚ ਚਾਦਰ ਚੜ੍ਹਾਈ ਅਤੇ ਖੇਤਰ ਵਿੱਚ ਅਮਨ-ਸ਼ਾਂਤੀ, ਭਾਈਚਾਰੇ ਅਤੇ ਤਰੱਕੀ ਲਈ ਦੁਆ ਮੰਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਸਾਨੂੰ ਆਪਸੀ ਪਿਆਰ, ਸਹਿਣਸ਼ੀਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਉਹ ਹਮੇਸ਼ਾਂ ਹਲਕਾ ਸਨੌਰ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ ਅਤੇ ਇਲਾਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਖੇਤਰ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਲੈ ਕੇ ਜਾਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਮਰਥਕ ਵੀ ਮੌਜੂਦ ਰਹੇ। ਸਾਰਿਆਂ ਨੇ ਮਿਲ ਕੇ ਖਵਾਜਾ ਪੀਰ ਜੀ ਦੇ ਦਰ ‘ਤੇ ਮੱਥਾ ਟੇਕਿਆ ਅਤੇ ਇਲਾਕੇ ਦੀ ਸੁਖ-ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ। ਇਸ ਮੌਕੇ ਭਗਤ ਭੋਲਾ ਬਾਬਾ, ਹਰਮੇਸ਼ ਸਿੰਘ ਬਿੱਟੂ, ਪੰਡਤ ,ਕੁਲਦੀਪ ਪੰਡਤ, ਕੁਲਦੀਪ ਸਿੰਘ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੋਰ ,ਗੁਰਨਾਮ ਸਿੰਘ ਸੈਕਟਰੀ ,ਰਾਮ ਵਾਲੀਆਂ ਸਨੋਰ ,ਗੁਰਮੀਤ ਬਾਵਾ
