ਕੇਂਦਰ ਸਰਕਾਰ ਨੇ ਲਗਾਈ ਲਾਰੈਂਸ ਆਫ ਪੰਜਾਬ ਵੈੱਬ ਸੀਰੀਜ਼ ਉੱਤੇ ਰੋਕ

ਚੰਡੀਗੜ੍ਹ, 24 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) ਕੇਂਦਰ ਸਰਕਾਰ ਨੇ ਲਾਰੈਂਸ ਆਫ ਪੰਜਾਬ ਵੈੱਬ ਸੀਰੀਜ਼ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਗੱਲ ਦੀ ਜਾਣਕਾਰੀ ਅੱਜ ਕੇਂਦਰੀ ਸੂਚਨਾ ਮੰਤਰਾਲੇ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸਾਂਝੀ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਪੁਲੀਸ ਨੇ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਵੈੱਬ ਸੀਰੀਜ਼ ਉੱਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਸੀ। ਚੇਤੇ ਰਹੇ ਕਿ ਓ ਟੀ ਟੀ ਪਲੇਟਫ਼ਾਰਮ ਜ਼ੀ ਫਾਈਵ (ZEE5) ’ਤੇ 27 ਅਪਰੈਲ ਨੂੰ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ਰਿਲੀਜ਼ ਹੋ ਰਹੀ ਸੀ।
