ਕਰੀਅਰ ਗਾਈਡੈਂਸ ਅਤੇ ਕੌਂਸਲਿੰਗ ਸੈਮੀਨਾਰ ਅਤੇ ਈਐਮਟੀ ਵਿਦਿਆਰਥੀਆਂ ਦੀ ਤੀਸਰੀ ਕਨਵੋਕੇਸ਼ਨ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ

0

ਮਲੇਰਕੋਟਲਾ, ( ਮੁਨਸ਼ੀ ਫਾਰੂਕ  ) ਮੌਲਾਨਾ ਆਜ਼ਾਦ ਐਜੂਕੇਸ਼ਨ ਏਡ ਫਾਊਂਡੇਸ਼ਨ ਵੱਲੋਂ ਮੈਵਾੜ ਯੂਨੀਵਰਸਿਟੀ ਅਤੇ ਪ੍ਰਾਈਮ ਕਾਲਜ ਦੇ ਸਹਿਯੋਗ ਨਾਲ ਰਾਣੀ ਮਹਲ, ਮਲੇਰਕੋਟਲਾ ਵਿਖੇ ਇੱਕ ਵਿਸ਼ੇਸ਼ ਕਰੀਅਰ ਗਾਈਡੈਂਸ ਅਤੇ ਕੌਂਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਾਈਮ ਕਾਲਜ ਵੱਲੋਂ ਈਐਮਟੀ ਕੋਰਸ ਦੇ ਵਿਦਿਆਰਥੀਆਂ ਲਈ ਤੀਸਰੀ ਕਨਵੋਕੇਸ਼ਨ ਸਮਾਰੋਹ ਵੀ ਕਰਵਾਇਆ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸਹੀ ਦਿਸ਼ਾ ਨਾਲ ਆਪਣੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਹੋਰ ਮਾਨਯੋਗ ਮਹਿਮਾਨਾਂ ਵਿੱਚ ਡਾ. ਮੁਹੰਮਦ ਅਨਵਰ ਭਸੌਰ, ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਜ਼ਿਲਾ ਮਲੇਰਕੋਟਲਾ, ਮੁਹੰਮਦ ਆਰਿਫ ਅਲੀ (ਕੰਟਰੀ ਹੈੱਡ, ਮੈਵਾੜ ਯੂਨੀਵਰਸਿਟੀ), ਗੁਲਾਮ ਹੁਸੈਨ (ਇੰਡੀਗੋ ਪਾਇਲਟ), ਮੁਹੰਮਦ ਤਾਹਿਰ (ਚੇਅਰਮੈਨ, ਮੌਲਾਨਾ ਆਜ਼ਾਦ ਐਜੂਕੇਸ਼ਨ ਏਡ ਫਾਊਂਡੇਸ਼ਨ), ਮੁਹੰਮਦ ਇਰਸ਼ਾਦ (ਜਨਰਲ ਸਕੱਤਰ), ਮੁਹੰਮਦ ਸ਼ਕੀਲ (ਪ੍ਰੋਜੈਕਟ ਕੋਆਰਡੀਨੇਟਰ), ਮੁਹੰਮਦ ਰਿਜਵਾਨ (ਕੌਂਸਲਰ), ਅਨੀਸ (ਪ੍ਰੋਜੈਕਟ ਕੋਆਰਡੀਨੇਟਰ) ਅਤੇ ਮੁਹੰਮਦ ਸੈਮ (ਕੌਂਸਲਰ) ਵੀ ਮੌਜੂਦ ਰਹੇ। ਡਿਸਟ੍ਰਿਕਟ ਐਜੂਕੇਸ਼ਨ ਆਫਿਸ, ਜ਼ਿਲਾ ਮਲੇਰਕੋਟਲਾ ਵੱਲੋਂ ਇਸ ਸੈਮੀਨਾਰ ਲਈ ਭਰਪੂਰ ਸਹਿਯੋਗ ਦਿੱਤਾ ਗਿਆ, ਜਿਸ ਨਾਲ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖੀ ਕਰੀਅਰ ਚੋਣਾਂ, ਉੱਚ ਸਿੱਖਿਆ ਦੇ ਮੌਕੇ ਅਤੇ ਨਵੀਆਂ ਦਿਸ਼ਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਮਾਹਿਰਾਂ ਵੱਲੋਂ ਦਿੱਤੀ ਗਈ ਸਲਾਹ ਨੇ ਵਿਦਿਆਰਥੀਆਂ ਵਿੱਚ ਨਵੀਂ ਉਮੀਦ ਅਤੇ ਆਤਮਵਿਸ਼ਵਾਸ ਪੈਦਾ ਕੀਤਾ। ਇਸ ਦੇ ਨਾਲ ਹੀ ਈਐਮਟੀ ਕੋਰਸ ਦੇ ਵਿਦਿਆਰਥੀਆਂ ਲਈ ਤੀਸਰੀ ਕਨਵੋਕੇਸ਼ਨ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਦੇ ਕੇ ਉਨ੍ਹਾਂ ਦੀਆਂ ਉਪਲਬਧੀਆਂ ਦੀ ਕਦਰ ਕੀਤੀ ਗਈ। ਇਹ ਸਮਾਗਮ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਇਆ ਅਤੇ ਉਨ੍ਹਾਂ ਦੇ ਭਵਿੱਖ ਲਈ ਇੱਕ ਮਜ਼ਬੂਤ ਦਿਸ਼ਾ ਦਰਸਾਉਣ ਵਾਲਾ ਬਣਿਆ।

Leave a Reply

Your email address will not be published. Required fields are marked *