ਮਿਊਂਸੀਪਲ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇਤਿਹਾਸਿਕ ਜਿੱਤ ਦਰਜ ਕਰੇਗੀ :- ਤੀਰਥ ਰਾਜਪੁਰਾ

0

ਫਿਲੌਰ/ਅੱਪਰਾ, (ਦੀਪਾ) ਪੰਜਾਬ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਮਿਊਸੀਪਲ ਦੀਆਂ ਚੋਣਾਂ ਵਿੱਚ ਇਸ ਵਾਰ ਬਸਪਾ ਇਤਿਹਾਸ ਸਿਰਜੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜੋਨ ਇੰਚਾਰਜ ਤੀਰਥ ਰਾਜਪੁਰਾ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਸ਼ਹਿਰਾਂ ਦੀ ਤਕਦੀਰ ਬਦਲਣ ਲਈ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਕਰਨ। ਮਿਊਸੀਪਲ ਕਮੇਟੀਆਂ ਵਾਲੇ ਸ਼ਹਿਰਾਂ ਦੇ ਵਸਨੀਕ ਆਪਣੀ ਵੋਟ ਬਿਨਾਂ ਕਿਸੇ ਲਾਲਚ, ਡਰ,ਭੈਅ ਤੇ ਪੂਰੀ ਤਰਾਂ ਬੇਖੌਫ ਹੋ ਕੇ ਪਾਉਣ ਅਤੇ ਆਪਣੇ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰਨ।

ਬਸਪਾ ਦਾ ਮੁੱਖ ਮਕਸਦ ਪੰਜਾਬ ਦੇ ਸ਼ਹਿਰਾਂ ਦਾ ਸਰਬ ਪੱਖੀ ਵਿਕਾਸ ਕਰਨਾ ਹੈ। ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟਾਉਂਦਿਆਂ ਰਾਜਪੁਰਾ ਨੇ ਕਿਹਾ ਕਿ ਨਗਰ ਕੌਂਸਲ ਨਵਾਂ ਸ਼ਹਿਰ, ਬੰਗਾ,ਰਾਹੋਂ,ਫਿਲੌਰ ਅਤੇ ਪੰਜਾਬ ਦੀਆਂ ਹੋਰ ਕਈ ਮਿਊਸੀਪਲ ਕਾਰਪੋਰੇਸ਼ਨਾ  ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਰਹੀਆਂ ਹਨ । ਰਾਜਪੁਰਾ ਨੇ ਅੱਗੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਤੋਂ ਬਿਨਾਂ ਕੋਈ ਵੀ ਪਾਰਟੀ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਬਣਾ ਸਕੇਗੀ। ਪਾਰਟੀ ਦੇ ਵਰਕਰ ਸਹਿਯੋਗੀ ਵੋਟ ਮੰਗਣ ਲਈ ਘਰ ਘਰ ਪਹੁੰਚ ਬਣਾ ਰਹੇ ਹਨ ਅਤੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਅਤੇ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਤਹਿਤ  ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਮਿਲ ਰਿਹਾ ਸਹਿਯੋਗ ਉਹਨਾਂ ਦੀ ਜਿੱਤ ਯਕੀਨੀ ਬਣਾ ਰਿਹਾ ਹੈ। ਆਖਿਰ ਵਿੱਚ ਰਾਜਪੁਰਾ ਨੇ ਬਸਪਾ ਦੇ ਵੋਟਰਾਂ ਸਪੋਟਰਾਂ ਅਤੇ ਪ੍ਰਚਾਰ ਕਰ ਰਹੇ ਆਗੂਆਂ ਨੂੰ ਕਿਹਾ ਤੁਹਾਡੀ ਮੇਹਨਤ ਸਦਕਾ ਬਸਪਾ ਉਮੀਦਵਾਰਾਂ ਦੀ ਸਥਿਤੀ ਬਹੁਤ ਮਜਬੂਤ ਹੈ ਪਰ 26 ਮਈ ਨੂੰ ਜਿੱਤ ਹਾਸਿਲ ਕਰਕੇ ਹੀ ਅਰਾਮ ਕਰਨਾ ਹੈ ਤਿਆਰ ਕੀਤੀ ਹੋਈ ਇੱਕ ਇੱਕ ਵੋਟ ਬਸਪਾ ਦੇ ਉਮੀਦਵਾਰਾਂ ਹੱਕ ਵਿੱਚ ਪਵਾਉਣੀ ਹੈ।

Leave a Reply

Your email address will not be published. Required fields are marked *