ਅਯਾਨ ਕਾਲਜ ਆਫ ਨਰਸਿੰਗ ਭੋਗੀਵਾਲ ਦਾ ਨਤੀਜਾ ਰਿਹਾ ਸ਼ਾਨਦਾਰ 

0

ਮਾਲੇਰਕੋਟਲਾ 9 ਮਈ ( ਮੁਨਸ਼ੀ ਫ਼ਾਰੂਕ) ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਐਸ.ਸੀ ਸਮੈਸਟਰ ਛੇਵੇਂ ਦੇ ਨਤੀਜੇ ਚੋਂ ਅਯਾਨ ਕਾਲਜ ਆਫ ਨਰਸਿੰਗ ਭੋਗੀਵਾਲ ਦਾ ਨਤੀਜਾ ਰਿਹਾ ਸ਼ਾਨਦਾਰ ।ਅਯਾਨ ਕਾਲਜ ਆਫ ਨਰਸਿੰਗ  ਦੇ ਚੇਅਰਮੈਨ ਸ੍ਰੀ ਗਾਜੀ ਸ਼ੇਖ ਜੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਰਾਜਵਿੰਦਰ ਕੌਰ ਨੇ ਪਹਿਲਾ ਸਥਾਨ ਅਰਮਾਨ ਖਾਨ, ਅਲਕਾ ਮਹਿਤਾ ਨੇ ਦੂਸਰਾ ਸਥਾਨ ਸੋਨਮ ਰਾਜ ਨੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਉਹਨਾਂ ਕਿਹਾ ਕਿ ਇਸ ਸੰਸਥਾ ਚੋਂ ਵਿਦਿਆਰਥੀ ਨਰਸਿੰਗ ਕਰਕੇ  ਆਪਣੇ ਮਾਤਾ ਪਿਤਾ ਅਤੇ ਸੰਸਥਾ ਦਾ ਨਾਂ ਉੱਚਾ ਕਰ ਰਹੇ ਹਨ ਉੱਥੇ ਸੰਸਥਾ ਵੱਲੋਂ ਨਰਸਿੰਗ ਦੀ ਸਿੱਖਿਆ ਦੇ ਕੇ ਵਿਦੇਸ਼ਾਂ ਵਿੱਚ ਸੈਟਲ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਦੀ ਪ੍ਰਿੰਸੀਪਲ ਸੰਗੀਤਾ ਜੇਮਜ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਸੰਸਥਾ ਦੀ  ਪੈਰਾਮੈਡੀਕਲ ਦੀ ਪ੍ਰਿੰਸੀਪਲ ਨੇ ਇਸ ਨਤੀਜੇ ਵਿੱਚੋਂ ਵਧੀਆ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦੇਣ ਦੇ ਨਾਲ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਵੀ ਦਿੱਤੀl ਇਸ ਮੌਕੇ ਉੱਤੇ ਐਡਮਿਨ ਪ੍ਰਵੀਨ ਚੌਹਾਨ, ਪ੍ਰੋਫੈਸਰ ਬੇਅੰਤ ਕੌਰ, ਸੁਰੀਤਾ ਰਾਣੀ, ਸ਼ਬਨਮ ,ਹਰਜੋਤ ਕੌਰ, ਮਨਦੀਪ ਕੌਰ, ਸੰਦੀਪ ਕੌਰ, ਰਾਜਵਿੰਦਰ ਕੌਰ, ਸੁਰਿੰਦਰ ਕੌਰ, ਰਬੀਨਾ, ਸਮਿਨੂ ,ਆਸਮਾ, ਸੁਖਵਿੰਦਰ ਕੌਰ ਅੱਜ ਸ਼ਾਮਿਲ ਸਨ।

Leave a Reply

Your email address will not be published. Required fields are marked *