ਸੀਜ਼ਫਾਇਰ ਦੇ ਚਲਦਿਆਂ ਅਮਰੀਕਾ ਦਾ ਇਰਾਨ ‘ਤੇ ਹਮਲਾ

0

ਹੋਰਮੁਜ਼ ਨੇੜੇ ਮਿਜ਼ਾਈਲ ਸਾਈਟ ਅਤੇ ਬਾਰੂਦੀ ਸੁਰੰਗਾਂ ਵਿਛਾ ਰਹੀਆਂ ਕਿਸ਼ਤੀਆਂ ਨੂੰ ਬਣਾਇਆ ਨਿਸ਼ਾਨਾ

ਤੇਲ ਅਵੀਵ, 26 ਮਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗਬੰਦੀ ਵਾਰਤਾ ਦੇ ਵਿਚਕਾਰ ਅਮਰੀਕੀ ਫੌਜ ਨੇ ਮੰਗਲਵਾਰ ਨੂੰ ਹੋਰਮੁਜ਼ ਸਟ੍ਰੇਟ ਨੇੜੇ ਬਾਰੂਦੀ ਸੁਰੰਗਾਂ ਵਿਛਾ ਰਹੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਬੰਦਰ ਬੰਦਰਗਾਹ ਨੇੜੇ ਸਰਫੇਸ-ਟੂ-ਏਅਰ ਮਿਜ਼ਾਈਲ ਸਾਈਟ ‘ਤੇ ਵੀ ਹਮਲਾ ਕੀਤਾ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ਇਹ ਕਾਰਵਾਈ ਸੈਲਫ-ਡਿਫੈਂਸ ਯਾਨੀ ਆਤਮ-ਰੱਖਿਆ ਵਿੱਚ ਕੀਤੀ ਗਈ। ਸੈਂਟਕਾਮ ਦੇ ਬੁਲਾਰੇ ਟਿਮੋਥੀ ਹਾਕਿਨਜ਼ ਨੇ ਕਿਹਾ ਕਿ ਅਮਰੀਕੀ ਸੈਨਿਕਾਂ ਅਤੇ ਜੰਗੀ ਜਹਾਜ਼ਾਂ ਨੂੰ ਖ਼ਤਰੇ ਤੋਂ ਬਚਾਉਣ ਲਈ ਇਹ ਹਮਲੇ ਕੀਤੇ ਗਏ। ਅਮਰੀਕੀ ਫੌਜ ਦਾ ਦੋਸ਼ ਹੈ ਕਿ ਬਾਰੂਦੀ ਸੁਰੰਗਾਂ ਵਿਛਾਉਣ ਨਾਲ ਅੰਤਰਰਾਸ਼ਟਰੀ ਜਹਾਜ਼ਾਂ ਅਤੇ ਅਮਰੀਕੀ ਜੰਗੀ ਜਹਾਜ਼ਾਂ ਨੂੰ ਖ਼ਤਰਾ ਹੋ ਸਕਦਾ ਸੀ। ਹਾਲਾਂਕਿ, ਹਾਕਿਨਜ਼ ਨੇ ਇਹ ਵੀ ਕਿਹਾ ਕਿ ਸੀਜ਼ਫਾਇਰ ਦੌਰਾਨ ਅਮਰੀਕਾ ਸੰਜਮ ਵਰਤ ਰਿਹਾ ਹੈ । ਮਾਹਰਾਂ ਦਾ ਮੰਨਣਾ ਹੈ ਕਿ ਇਸ ਹਮਲੇ ਨਾਲ ਦੋਵਾਂ ਦੇਸ਼ਾਂ ਦੀ ਗੱਲਬਾਤ ਵਿੱਚ ਥੋੜ੍ਹੀ ਰੁਕਾਵਟ ਜ਼ਰੂਰ ਆ ਸਕਦੀ ਹੈ, ਪਰ ਫਿਲਹਾਲ ਸ਼ਾਂਤੀ ਵਾਰਤਾ ਰੁਕਦੀ ਦਿਖਾਈ ਨਹੀਂ ਦੇ ਰਹੀ।

Leave a Reply

Your email address will not be published. Required fields are marked *