ਆਬਾਨ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਮਾਲੇਰਕੋਟਲਾ,12 ਮਈ ((ਮੁਨਸ਼ੀ ਫ਼ਾਰੂਕ))- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 10ਵੀਂਜਮਾਤ ਦਾ ਆਬਾਨ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਮੁਹੰਮਦ ਅਸ਼ਰਫ ਨੇਦੱਸਿਆ ਕਿ ਨਵੀਲ ਮਲਿਕ ਪੁੱਤਰ ਸਰਦਾਰ ਮੁਹੰਮਦ ਨੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਮੁਹੰਮਦਤੋਸੀਫ ਪੁੱਤਰ ਮੁਹੰਮਦ ਤੋਫੀਕ ਨੇ ਦੂਜਾ ਅਤੇ ਇਸਾ ਖਲੀਲ ਪੁੱਤਰ ਮੁਹੰਮਦ ਖਲੀਲ ਨੇ ਤੀਜਾ ਸਥਾਨਪ੍ਰਾਪਤ ਕੀਤਾ। ਬਾਕੀ ਵਿਦਿਆਰਥੀ ਵੀ ਬਹੁਤ ਵਧੀਆ ਨੰਬਰਾਂ ਨਾਲ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ।ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਅਸ਼ਰਫ ਨੇ ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ ਅਤੇ ਬੱਚਿਆਂਦੇ ਮਾਪਿਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ 100 ਪ੍ਰਤੀਸ਼ਤ ਨਤੀਜੇ ਲਈਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ।
