ਇਜ਼ਰਾਈਲ ਨੇ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਬਾਰੇ ਅਮਰੀਕਾ ਨੂੰ ਕੀਤਾ ਅਲਰਟ

0
Trump

ਇਜ਼ਰਾਈਲ ਨੇ ਟਰੰਪ ਦੀ ਹੱਤਿਆ ਦੀ...

ਵਾਸ਼ਿੰਗਟਨ : ਅਮਰੀਕਾ ਵੱਲੋਂ ਈਰਾਨ ‘ਤੇ ਕੀਤੇ ਗਏ ਹਾਲੀਆ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਪੈਂਟਾਗਨ ਨਾਲ ਨਵੀਂ ਖੁਫੀਆ ਜਾਣਕਾਰੀ ਸਾਂਝੀ ਕੀਤੀ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਜਾਣਕਾਰੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਹਿਰਾਨ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚ ਸਕਦਾ ਹੈ। ਇਸ ਚਿਤਾਵਨੀ ਨਾਲ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ, ਜਦਕਿ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਪਹਿਲਾਂ ਹੀ ਨਾਜ਼ੁਕ ਹਾਲਾਤਾਂ ਵਿੱਚ ਹੈ।

ਸੀਐਨਐਨ ਦੀ ਰਿਪੋਰਟ ਅਨੁਸਾਰ, ਇਹ ਚਿਤਾਵਨੀ ਇਸੇ ਹਫ਼ਤੇ ਇਜ਼ਰਾਈਲ ਵੱਲੋਂ ਅਮਰੀਕਾ ਨੂੰ ਦਿੱਤੀ ਗਈ। ਹਾਲਾਂਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਪਿਛਲੇ ਕੁਝ ਹਫ਼ਤਿਆਂ ਤੋਂ ਅਜਿਹੀ ਸੰਭਾਵਿਤ ਯੋਜਨਾ ਦੇ ਸੰਕੇਤ ਮਿਲ ਰਹੇ ਸਨ, ਪਰ ਇਜ਼ਰਾਈਲ ਵੱਲੋਂ ਮਿਲੀ ਜਾਣਕਾਰੀ ਇੱਕ ਖਾਸ ਕਥਿਤ ਸਾਜ਼ਿਸ਼ ਨਾਲ ਸਬੰਧਤ ਦੱਸੀ ਜਾ ਰਹੀ ਹੈ। ਫਿਲਹਾਲ ਅਮਰੀਕਾ ਨੇ ਇਸ ਜਾਣਕਾਰੀ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ।

ਕੁਝ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਜ਼ਰਾਈਲ ਦੀ ਇਹ ਖੁਫੀਆ ਜਾਣਕਾਰੀ ਟਰੰਪ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਇਸ ਸਮੇਂ ਟਰੰਪ ਇਹ ਵਿਚਾਰ ਕਰ ਰਹੇ ਹਨ ਕਿ ਈਰਾਨ ਖ਼ਿਲਾਫ਼ ਅਮਰੀਕੀ ਫੌਜੀ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ ਜਾਂ ਜੰਗਬੰਦੀ ਦੇ ਰਾਹ ‘ਤੇ ਅੱਗੇ ਵਧਿਆ ਜਾਵੇ।

ਈਰਾਨ ਨੇ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਲਈ ਸਾਲਾਂ ਤੋਂ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਤੋਂ ਬਦਲਾ ਲੈਣ ਦੀਆਂ ਧਮਕੀਆਂ ਦਿੱਤੀਆਂ ਹਨ। ਹਾਲ ਹੀ ਵਿੱਚ ਹੋਏ ਇੱਕ ਜਨਾਜ਼ੇ ਦੌਨ ਵੀ ਕੁਝ ਪ੍ਰਦਰਸ਼ਨਕਾਰੀਆਂ ਨੇ ਟਰੰਪ ਵਿਰੋਧੀ ਨਾਅਰੇ ਲਗਾਏ ਅਤੇ ਧਮਕੀ ਭਰੇ ਬੈਨਰ ਲਹਿਰਾਏ। ਨਾਟੋ ਸ਼ਿਖਰ ਸੰਮੇਲਨ ਦੌਰਾਨ ਟਰੰਪ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਨ ਨੂੰ ਈਰਾਨ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਉਹ ਈਰਾਨ ਦੇ ਨਿਸ਼ਾਨੇ ‘ਤੇ ਹਨ ਅਤੇ ਹੁਣ ਤੱਕ ਉਹ ਕਿਸਮਤ ਨਾਲ ਸੁਰੱਖਿਅਤ ਰਹੇ ਹਨ।

Leave a Reply

Your email address will not be published. Required fields are marked *