ਗ਼ੈਰ-ਕਾਨੂੰਨੀ ਕਮਰਸ਼ੀਅਲ ਅਦਾਰਿਆਂ ਨੂੰ ਸੀਲ ਕਰਨ ਦੇ ਮੂਡ ’ਚ ਡੀ. ਐਲ. ਐਫ਼

0
DLF

ਗ਼ੈਰ-ਕਾਨੂੰਨੀ ਕਮਰਸ਼ੀਅਲ ਅਦਾਰਿਆਂ ਨੂੰ ਸੀਲ...

ਗੁਰੂਗ੍ਰਾਮ : ਟਾਊਨ ਐਂਡ ਕੰਟਰੀ ਪਲਾਨਿੰਗ (ਟੀਸੀਪੀ) ਵਿਭਾਗ ਨੇ ਰਿਹਾਇਸ਼ੀ ਪਲਾਟਾਂ ਵਿੱਚ ਬਿਨਾਂ ਮਨਜ਼ੂਰੀ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਖ਼ਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਜ਼ਿਲ੍ਹਾ ਨਗਰ ਯੋਜਨਾਕਾਰ (ਇਨਫੋਰਸਮੈਂਟ) ਦਫ਼ਤਰ ਦੀ ਟੀਮ ਨੇ ਡੀਐਲਐਫ ਫੇਜ਼-4 ਵਿੱਚ ਘਰ-ਘਰ ਜਾ ਕੇ ਜਨਤਕ ਨੋਟਿਸ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਨਿਯਮਾਂ ਦੀ ਜਾਣਕਾਰੀ ਦਿੱਤੀ।

ਵਿਭਾਗ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਪਲਾਟਾਂ ਵਿੱਚ ਬਿਨਾਂ ਇਜਾਜ਼ਤ ਚੱਲ ਰਹੀਆਂ ਦੁਕਾਨਾਂ, ਕਲੀਨਿਕਾਂ, ਦਫ਼ਤਰਾਂ, ਰੈਸਟੋਰੈਂਟਾਂ, ਸੈਲੂਨਾਂ, ਗੋਦਾਮਾਂ, ਸ਼ੋਰੂਮਾਂ ਅਤੇ ਹੋਰ ਵਪਾਰਕ ਅਦਾਰਿਆਂ ਖ਼?ਲਾਫ਼ ਸਖ਼ਤ ਇਨਫੋਰਸਮੈਂਟ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਇਮਾਰਤਾਂ ਨੂੰ ਸੀਲ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਅਸਲ ਸਰੂਪ ਵੀ ਬਹਾਲ ਕਰਵਾਇਆ ਜਾਵੇਗਾ।


ਵਿਭਾਗ ਅਨੁਸਾਰ ਡੀਐਲਐਫ ਫੇਜ਼-1, 2, 3, 4 ਅਤੇ 5 ਵਿੱਚ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਪਲਾਟਾਂ ਦੀ ਵਰਤੋਂ ਨਿਯਮਾਂ ਦੇ ਉਲਟ ਵਪਾਰਕ ਮਕਸਦਾਂ ਲਈ ਕੀਤੀ ਜਾ ਰਹੀ ਹੈ। ਕਈ ਇਮਾਰਤਾਂ ਖ਼?ਲਾਫ਼ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀ ਮਾਮਲਿਆਂ ਵਿੱਚ ਵੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਟੀਸੀਪੀ ਵਿਭਾਗ ਨੇ ਸਾਰੇ ਕਿਰਾਏਦਾਰਾਂ, ਸੰਚਾਲਕਾਂ ਅਤੇ ਇਮਾਰਤਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੱਲੋਂ ਵਰਤੀ ਜਾ ਰਹੀ ਇਮਾਰਤ ਦੀ ਕਾਨੂੰਨੀ ਸਥਿਤੀ ਦੀ ਜਾਂਚ ਕਰ ਲੈਣ।

ਜੇਕਰ ਇਮਾਰਤ ਖ਼?ਲਾਫ਼ ਕਾਰਵਾਈ ਹੋਣੀ ਹੈ ਤਾਂ ਸਮਾਂ ਰਹਿੰਦੇ ਹੀ ਬਦਲਵਾਂ ਪ੍ਰਬੰਧ ਕਰ ਲੈਣ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਨਫੋਰਸਮੈਂਟ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ, ਇਸ ਲਈ ਪ੍ਰਭਾਵਿਤ ਲੋਕ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲੈਣ।

Leave a Reply

Your email address will not be published. Required fields are marked *