‘ਆਪ’ ਦਾ ਤਨਜ਼, ਪੰਜਾਬ ਕਾਂਗਰਸ ਵਿੱਚ ‘ਕੁਰਸੀ ਕਬੱਡੀ’ ਦੀ ਖੇਡ ਸ਼ੁਰੂ

0
Aap

'ਆਪ' ਦਾ ਤਨਜ਼, ਪੰਜਾਬ ਕਾਂਗਰਸ ਵਿੱਚ...

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਹੁਣ ਹੋਰ ਸਿਆਸੀ ਪਾਰਟੀਆਂ ਵੀ ਨਿਸ਼ਾਨਾ ਸਾਧਣ ਲੱਗੀਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਨੀਲ ਗਰਗ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਹੁਣ ‘ਕੁਰਸੀ ਕਬੱਡੀ’ ਦੀ ਨਵੀਂ ਖੇਡ ਸ਼ੁਰੂ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣਾ ਵੱਖਰਾ ਸਿਆਸੀ ਅਖਾੜਾ ਸਜਾਉਣ ਵਿੱਚ ਲੱਗੇ ਹਨ, ਜਦਕਿ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਕੇ ਸਭ ਕੁਝ ਠੀਕ-ਠਾਕ ਹੋਣ ਦੇ ਦਾਅਵੇ ਕਰ ਰਹੇ ਹਨ। ਨੀਲ ਗਰਗ ਨੇ ਸਵਾਲ ਕੀਤਾ ਕਿ ਜੇਕਰ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਹੈ ਤਾਂ ਇੰਨੇ ਵੱਡੇ ਪੱਧਰ ‘ਤੇ ਵਿਵਾਦ ਕਿਉਂ ਛਿੜਿਆ ਹੋਇਆ ਹੈ? ਉਨ੍ਹਾਂ ਕਿਹਾ ਕਿ ਜਿਨ੍ਹਾਂ ਤੋਂ ਆਪਣਾ ਪਰਿਵਾਰ ਨਹੀਂ ਸੰਭਲਦਾ, ਉਹ ਪੰਜਾਬ ਸੰਭਾਲਣ ਦੀਆਂ ਗੱਲਾਂ ਕਰ ਰਹੇ ਹਨ।

ਆਪ ਆਗੂ ਨੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਹੁਣ ਕਾਂਗਰਸ ਨਹੀਂ, ਸਗੋਂ “ਕਲੇਸ਼-ਗ੍ਰੇਸ” ਬਣ ਗਈ ਹੈ। ਉਨ੍ਹਾਂ ਦਾ ਮੁਕਾਬਲਾ ਵਿਰੋਧੀ ਪਾਰਟੀਆਂ ਨਾਲ ਨਹੀਂ, ਸਗੋਂ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ ਚੱਲ ਰਿਹਾ ਹੈ। ਨੀਲ ਗਰਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਪਹਿਲਾਂ ਵੀ “ਝਾੜੂ” ਫੇਰ ਕੇ ਅਜਿਹੇ ਲੋਕਾਂ ਨੂੰ ਸੱਤਾ ਤੋਂ ਬਾਹਰ ਕਰ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਵਾਰ ਫਿਰ ਝਾੜੂ ਫੇਰ ਕੇ ਇਨ੍ਹਾਂ ਦਾ ਸਫਾਇਆ ਕਰਨਗੇ।

Leave a Reply

Your email address will not be published. Required fields are marked *