ਟਰੰਪ ਦੀਆਂ ਧਮਕੀਆਂ ਤੇ ਇਰਾਨੀ ਵਾਕਆਊਟ ਵਿਚਾਲੇ ਹੋਇਆ ਸ਼ਾਂਤੀ ਸਮਝੌਤਾ

0
Deal

ਟਰੰਪ ਦੀਆਂ ਧਮਕੀਆਂ ਤੇ ਇਰਾਨੀ ਵਾਕਆਊਟ ਵਿਚਾਲੇ...

ਬਰਨ : ਅਮਰੀਕੀ ਰਾਸ਼ਟਰਪਤੀ Donald Trump ਦੀਆਂ ਸਖ਼ਤ ਚੇਤਾਵਨੀਆਂ ਅਤੇ ਇਰਾਨੀ ਵਫ਼ਦ ਦੇ ਕੁਝ ਸਮੇਂ ਲਈ ਵਾਕਆਊਟ ਕਾਰਨ ਪੈਦਾ ਹੋਏ ਤਣਾਅ ਦੇ ਬਾਵਜੂਦ ਸਵਿਟਜ਼ਰਲੈਂਡ ਵਿੱਚ ਹੋਈ ਪਹਿਲੀ ਉੱਚ ਪੱਧਰੀ ਅਮਰੀਕਾ-ਇਰਾਨ ਵਾਰਤਾ ਕਈ ਮਹੱਤਵਪੂਰਨ ਸਹਿਮਤੀਆਂ ਨਾਲ ਸਮਾਪਤ ਹੋਈ।

Qatar ਅਤੇ Pakistan ਵੱਲੋਂ ਜਾਰੀ ਸਾਂਝੇ ਬਿਆਨ ਅਨੁਸਾਰ, ‘ਲੇਕ ਲਿਊਸਰਨ ਸ਼ਿਖਰ ਸੰਮੇਲਨ’ ਦੌਰਾਨ ਦੋਵੇਂ ਧਿਰਾਂ ਨੇ ਅੰਤਿਮ ਸਮਝੌਤੇ ਲਈ 60 ਦਿਨਾਂ ਦੀ ਸਮਾਂ-ਸੀਮਾ ਤੈਅ ਕਰਨ, ਪ੍ਰਕਿਰਿਆ ਦੀ ਨਿਗਰਾਨੀ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਅਤੇ Strait of Hormuz ਵਿੱਚ ਕਿਸੇ ਵੀ ਟਕਰਾਅ ਨੂੰ ਟਾਲਣ ਲਈ ਸਿੱਧੀ ਸੰਚਾਰ ਲਾਈਨ ਸਥਾਪਤ ਕਰਨ ‘ਤੇ ਸਹਿਮਤੀ ਜਤਾਈ। ਇਰਾਨ ਦੇ ਵਿਦੇਸ਼ ਮੰਤਰੀ Seyed Abbas Araghchi ਨੇ ਵਾਰਤਾ ਨੂੰ ਸਕਾਰਾਤਮਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ Lebanon ਵਿੱਚ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਅਤੇ ਇਰਾਨ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਵੱਲ ਉਤਸ਼ਾਹਜਨਕ ਪ੍ਰਗਤੀ ਹੋਈ ਹੈ।

ਦੂਜੇ ਪਾਸੇ, ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਇਰਾਨ ਨੂੰ ਲੇਬਨਾਨ ਵਿੱਚ ਆਪਣੇ ਸਮਰਥਿਤ ਗਰੁੱਪਾਂ ਦੀਆਂ ਗਤੀਵਿਧੀਆਂ ਤੁਰੰਤ ਰੋਕਣੀਆਂ ਹੋਣਗੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਅਮਰੀਕਾ ਇਰਾਨ ‘ਤੇ ਪਹਿਲਾਂ ਨਾਲੋਂ ਵੀ ਵੱਧ ਤਾਕਤਵਰ ਹਮਲਾ ਕਰੇਗਾ। ਹਾਲਾਂਕਿ ਬੈਠਕ ਦੌਰਾਨ ਤਣਾਅ ਦਾ ਮਾਹੌਲ ਬਣਿਆ ਰਿਹਾ, ਫਿਰ ਵੀ ਦੋਵੇਂ ਦੇਸ਼ਾਂ ਵੱਲੋਂ ਸੰਵਾਦ ਜਾਰੀ ਰੱਖਣ ਅਤੇ ਅੰਤਿਮ ਸਮਝੌਤੇ ਦੀ ਦਿਸ਼ਾ ਵਿੱਚ ਅੱਗੇ ਵਧਣ ਨੂੰ ਕੂਟਨੀਤਿਕ ਪੱਖੋਂ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਕਿਹੜੇ-ਕਿਹੜੇ ਮੁੱਦਿਆਂ ‘ਤੇ ਬਣੀ ਸਹਿਮਤੀ

ਅਮਰੀਕਾ ਅਤੇ ਈਰਾਨ ਵਿਚਾਲੇ ਵਿਚੋਲਗੀ ‘ਤੇ ਨਜ਼ਰ ਰੱਖਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਮੁੱਖ ਗੱਲਬਾਤਕਾਰ ਪ੍ਰਮਾਣੂ, ਪਾਬੰਦੀਆਂ ਅਤੇ ਵਿਵਾਦ ਹੱਲ ਕਰਨ ਨਾਲ ਜੁੜੇ ਕਾਰਜ ਸਮੂਹਾਂ ਦੀ ਅਗਵਾਈ ਕਰਨਗੇ। ਅਗਲੇ 60 ਦਿਨਾਂ ਦੇ ਅੰਦਰ ਅੰਤਿਮ ਸਮਝੌਤੇ ਤੱਕ ਪਹੁੰਚਣ ਲਈ ਇੱਕ ਸਮਾਂ ਸੀਮਾ ਤੈਅ ਕੀਤੀ ਗਈ ਹੈ, ਜਿਸ ਨਾਲ ਤਕਨੀਕੀ ਵਾਰਤਾ ਤੁਰੰਤ ਸ਼ੁਰੂ ਹੋ ਸਕੇਗੀ।

ਸਟ੍ਰੇਟ ਆਫ਼ ਹੋਰਮੁਜ਼ ‘ਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਅਤੇ ਕਿਸੇ ਵੀ ਫ਼ੌਜੀ ਟਕਰਾਅ ਜਾਂ ਗ਼ਲਤਫ਼ਹਿਮੀ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਇਕ ਕਮਿਊਨੀਕੇਸ਼ਨ ਲਾਈਨ ਸਥਾਪਤ ਕਰਨ ‘ਤੇ ਸਹਿਮਤੀ ਬਣੀ ਹੈ। ਅਮਰੀਕਾ, ਈਰਾਨ ਤੇ ਲਿਬਨਾਨ ਨੂੰ ਮਿਲਾ ਕੇ ਇੱਕ ਸਪੈਸ਼ਲ ਸੈੱਲ ਬਣਾਇਆ ਗਿਆ ਹੈ, ਇਹ ਸੈੱਲ ਲੇਬਨਾਨ ਵਿੱਚ ਫ਼ੌਜੀ ਮੁਹਿੰਮਾਂ ਦੀ ਸਮਾਪਤੀ ਅਤੇ ਜੰਗਬੰਦੀ ਦੀ ਪਾਲਣਾ ਯਕੀਨੀ ਬਣਾਏਗਾ।

Leave a Reply

Your email address will not be published. Required fields are marked *