ਟੈਟੂ ਦੀ ਦੁਕਾਨ ਨੂੰ ਅੱਗ ਲੱਗਣ ਕਾਰਣ ਸਾਰਾ ਸਮਾਨ ਸੜ ਕੇ ਸੁਆਹ

ਫਿਲੌਰ/ਅੱਪਰਾ, 5 ਜੂਨ (ਦੀਪਾ)-ਬੀਤੀ ਰਾਤ ਅੱਪਰਾ ਦੇ ਅੱਡਾ ਫਿਲੌਰ ਵਾਲਾ ਵਿਖੇ ਇੱਕ ਟੈਟੂ ਦੀ ਦੁਕਾਨ ਨੂੰ ਅੱਗ ਲੱਗਣ ਕਾਰਣ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲ ਪਰਦੀਪ ਸਿੰਘ ਉਰਫ ਸੋਨਾ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਉਸਦੀ ਟੈਟੂ ਬਣਾਉਣ ਦੀ ਦੁਕਾਨ ‘ਸੋਨਾ ਟੈਟੂਜ਼’ ਦੇ ਨਾਂ ‘ਤੇ ਬੱਸ ਅੱਡਾ ਫਿਲੌਰ ਵਾਲਾ ਨੇੜੇ ਲੱਖ ਦਾਤਾ ਦਰਬਾਰ ਵਿਖੇ ਸਥਿਤ ਹੈ | ਬੀਤੀ ਰਾਤ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਣ ਦੁਕਾਨ ਦੀ ਸਾਰੀ ਸੀਲਿੰਗ, ਏ. ਸੀ, ਲੈਪਟਾਪ, ਪਿ੍ੰਟਰ, ਟੈਟੂ ਬਣਾਉਣ ਵਾਲੀਆਂ ਮਸ਼ੀਨਾਂ, ਸੈਟੀਆਂ ਤੇ ਹੋਰ ਸਾਰਾ ਸਾਨ ਸੜਕੇ ਸੁਆਹ ਹੋ ਗਿਆ | ਪਰਦੀਪ ਸੋਨਾ ਨੇ ਦੱਸਿਆ ਕਿ ਉਕਤ ਘਟਨਾ ਦੇ ਕਾਰਣ ਮੇਰਾ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਘਟਨਾ ਸੰਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
