ਕੇਂਦਰ ਦੀਆਂ ਗਲਤ ਨੀਤੀਆਂ ਕਾਰਣ ਆਰਥਿਕ ਕੰਗਾਲੀ ਦੀ ਕਗਾਰ ਤੇ ਪਹੁੰਚ ਚੁੱਕੈ ਦੇਸ਼- ਜੀਤਮਹਿੰਦਰ ਸਿੰਘ ਸਿੱਧੂ।

0

ਤਲਵੰਡੀ ਸਾਬੋ, 04 ਜੂਨ (ਗੁਰਜੰਟ ਸਿੰਘ ਨਥੇਹਾ)- ਭਾਰਤ ਨੂੰ ਆਰਥਿਕ ਪੱਖੋਂ ਦੁਨੀਆਂ ਦਾ ਚੌਥਾ ਸ਼ਕਤੀਸ਼ਾਲੀ ਦੇਸ਼ ਬਣਾਉਣ ਦੇ ਦਾਅਵੇ ਕਰਦੀ ਰਹੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਅੱਜ ਦੇਸ਼ ਆਰਥਿਕ ਕੰਗਾਲੀ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ। ਸਿੱਧੂ ਜੋ ਕਿ ਆਪਣੇ ਪੁਰਾਣੇ ਸਾਥੀ ਤੇ ਬਾਰ ਅੇੈਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਰਹੇ ਅੇੈਡਵੋਕੇਟ ਜਗਦੀਪ ਸਿੰਘ ਪੂਨੀਆ ਅਤੇ ਅੇੈਡਵੋਕੇਟ ਹਰਦੀਪ ਸਿੰਘ ਪੂਨੀਆ ਦੇ ਪਿਤਾ ਰੰਗਾ ਸਿੰਘ ਪੂਨੀਆ ਦੀ ਅੰਤਿਮ ਅਰਦਾਸ ‘ਚ ਸ਼ਮੂਲੀਅਤ ਕਰਨ ਪਿੰਡ ਗਿਆਨਾ ਪੁੱਜੇ ਸਨ ਨੇ ਬਾਅਦ ‘ਚ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਖਾੜੀ ਜੰਗ ਤੋਂ ਬਾਅਦ ਬਣੇ ਹਾਲਾਤਾਂ ਨਾਲ ਨਿਪਟਣ ਚ ਸਰਕਾਰ ਬੁਰੀ ਤਰ੍ਹਾਂ ਫੇਲ ਰਹੀ ਤੇ ਹਾਲਾਤ ਇਹ ਬਣ ਗਏ ਨੇ ਕਿ ਦੇਸ਼ ਦੀ ਕਰੰਸੀ ਰੁਪਿਆ ਅੱਜ ਏਸ਼ੀਆ ਦੀ ਸਭ ਤੋਂ ਥੱਲੇ ਜਾ ਰਹੀ ਕਰੰਸੀ ‘ਚ ਸ਼ਾਮਿਲ ਹੋ ਗਿਐ ਜੋ ਮੰਦਭਾਗਾ ਹੈ ਤੇ ਚਿੰਤਾਜਨਕ ਵੀ।ਉਨਾਂ ਕਿਹਾ ਕਿ ਲੋਕਾਂ ਅਤੇ ਵਪਾਰੀਆਂ ‘ਚ ਸਹਿਮ ਦਾ ਮਾਹੌਲ ਹੈ ਕਿ ਉਨਾਂ ਦੇ ਬੈਂਕ ਖਾਤਿਆਂ ਚੋਂ ਵੀ ਉਨਾਂ ਨੂੰ ਲੋੜੀਂਦਾ ਪੈਸਾ ਕੱਢ ਕੇ ਦੇਣ ‘ਚ ਬੈਂਕਾਂ ਅਸਮੱਰਥ ਹਨ ਤੇ ਸਭ ਤੋਂ ਗੰਭੀਰ ਸਥਿੱਤੀ ਇਹ ਕਿ ਜਦੋਂ ਦੇਸ਼ ਆਰਥਿਕ ਪੱਖੋਂ ਕਮਜ਼ੋਰ ਹੋ ਰਿਹੈ ਤਾਂ ਕੇਂਦਰੀ ਖਜ਼ਾਨਾ ਮੰਤਰੀ ਵੱਲੋਂ ਕੋਈ ਬਿਆਨ ਤੱਕ ਜਾਰੀ ਨਹੀ ਕੀਤਾ ਜਾ ਰਿਹਾ। ਸਿੱਧੂ ਨੇ ਕਿਹਾ ਕਿ ਮੰਦੀ ਦੇ ਇਸ ਦੌਰ ‘ਚ ਦੇਸ਼ ਦੇ ਲੋਕਾਂ ਨੂੰ ਆਰਥਿਕ ਮਾਹਿਰ ਵਜੋਂ ਜਾਣੇ ਜਾਂਦੇ ਮਰਹੂਮ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਯਾਦ ਆ ਰਹੀ ਹੈ। ਉਨਾਂ ਕੇਂਦਰ ਤੋਂ ਮੰਗ ਕੀਤੀ ਕਿ ਹਾਲਾਤਾਂ ਬਾਰੇ ਲੋਕਾਂ ਨੂੰ ਸਪੱਸ਼ਟ ਦੱਸਿਆ ਜਾਵੇ। ਇਸ ਮੌਕੇ ਉਨਾਂ ਨਾਲ ਹਲਕੇ ‘ਚੋਂ ਕਾਂਗਰਸੀ ਆਗੂ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ,ਧਰਵਿੰਦਰ ਢਿੱਲੋਂ ਗਿਆਨਾ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੁਨੀਅਨ ਰਾਮਾਂ, ਐੇਡਵੋਕੇਟ ਅਵਤਾਰ ਸਿੰਘ ਸਿੱਧੂ ਬੁਰਜ ਸੇਮਾ, ਕ੍ਰਿਸ਼ਨ ਯਾਦਵ, ਐੇਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਗੁਰਾਂਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਗੋਰਾ ਵਕੀਲ ਲਾਲੇਆਣਾ, ਬਲਵੀਰ ਗਿਆਨਾ, ਹਰਪਾਲ ਪੰਚ ਗਾਟਵਾਲੀ, ਸੁਖਦੀਪ ਸਿੰਘ ਕਣਕਵਾਲ, ਸੇਵਕ ਤੰਗਰਾਲੀ ਆਦਿ ਆਗੂ ਮੌਜੂਦ ਸਨ।

Leave a Reply

Your email address will not be published. Required fields are marked *