ਸ੍ਰੀ ਰਾਮ ਸਿੰਘ ਲੋਕ ਆਵਾਜ਼ ਐਸੋਸੀਏਸ਼ਨ ਖਰੜ ਦੇ ਬਣੇ ਪ੍ਰਧਾਨ

0

ਖਰੜ,4 ਜੂਨ(ਅਵਤਾਰ ਸਿੰਘ ):- ਖਰੜ ਦੇ ਵਾਰਡ ਨੰਬਰ 5 ਦੇ ਬਾਸ਼ਿੰਦਿਆਂ ਨੇ ਇਕ ਮੀਟਿੰਗ ਕਰਕੇ ਲੋਕ ਆਵਾਜ਼ ਐਸੋਸੀਏਸ਼ਨ ਵਾਰਡ ਨੰਬਰ 5 ਦੇ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ। ਸ੍ਰੀ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਇਕੱਤਰ ਹੋਏ ਮੈਂਬਰਾਂ ਨੇ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਐਸੋਸੀਏਸ਼ਨ ਦੇ ਸੰਵਿਧਾਨ ਨੂੰ ਪ੍ਰਵਾਨਗੀ ਦਿੱਤੀ ਅਤੇ ਜਥੇਬੰਦੀ ਦੀ ਰਜਿਸਟਰੇਸ਼ਨ ਕਰਵਾਉਣ ਲਈ ਵੀ ਮਤਾ ਪਾਸ ਕੀਤਾ। ਇਸ ਸਮੇਂ ਸਰਬ ਸੰਮਤੀ ਨਾਲ ਹੋਈ ਚੋਣ ਅਨੁਸਾਰ ਸ੍ਰੀ ਰਾਮ ਸਿੰਘ ਨੂੰ ਪ੍ਰਧਾਨ, ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਨਿਰਵੈਰ ਕੌਰ ਮੀਤ ਪ੍ਰਧਾਨ, ਹਰਨਾਮ ਸਿੰਘ ਡੱਲਾ ਜਨਰਲ ਸਕੱਤਰ, ਅਮਨਦੀਪ ਕੌਰ ਕੌਲ ਸਕੱਤਰ, ਸਰਬਜੀਤ ਸਿੰਘ ਜੁਆਇੰਟ ਸਕੱਤਰ, ਅਵਤਾਰ ਸਿੰਘ ਚੱਕਲਾਂ ਖ਼ਜ਼ਾਨਚੀ,ਜਗਤਾਰ ਸਿੰਘ ਕੋਆਰਡੀਨੇਟਰ, ਸੁਖਵਿੰਦਰ ਸਿੰਘ ਕੌਲ, ਅਰਸ਼ਦੀਪ ਤੇ ਰੁਪਿੰਦਰ ਕੌਲ ਮੀਡੀਆ ਵਿੰਗ ਕੋਆਰਡੀਨੇਟਰ, ਤਰਲੋਚਨ ਸਿੰਘ ਭੱਟੀ, ਕੁਲਵਿੰਦਰ ਕੌਰ ਸੈਣੀ,ਦਲਜੀਤ ਸਿੰਘ, ਸੁਰਿੰਦਰ ਸਿੰਘ ਬਡਾਲਾ ਤੇ ਮੁਕੇਸ਼ ਕੁਮਾਰ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ਇਸ ਇਕੱਤਰਤਾ ਵਿੱਚ ਸਰਵ ਸ੍ਰੀ ਰਾਮ ਸਿੰਘ, ਅਵਤਾਰ ਸਿੰਘ ਚੱਕਲਾਂ, ਅਰਸ਼ਦੀਪ, ਬਾਪੂ ਸ਼ੇਰ ਸਿੰਘ,ਸਰਬਜੀਤ ਸਿੰਘ, ਕੁਲਵਿੰਦਰ ਕੌਰ,ਲਲਿਤਾ, ਰਣਜੀਤ ਕੌਰ, ਅਮਨਦੀਪ ਕੌਰ ਕੌਲ, ਨਿਰਵੈਰ ਕੌਰ,ਅਮਰਜੀਤ ਸਿੰਘ, ਤੇਜਿੰਦਰ ਸਿੰਘ, ਜਗਤਾਰ ਸਿੰਘ, ਮਿਹਰ ਸਿੰਘ, ਹਰਨਾਮ ਸਿੰਘ ਡੱਲਾ, ਸੁਖਵਿੰਦਰ ਸਿੰਘ ਕੌਲ,ਅਮਨਦੀਪ ਕੌਰ ਤੇ ਮਾਸਟਰ ਤਜਿੰਦਰ ਸਿੰਘ ਨੇ ਭਾਗ ਲਿਆ।
ਫੋਟੋ ਕੈਪਸ਼ਨ    ਕੇਐਚਅਰ 04
ਮੀਟਿੰਗ ਵਿਚ ਹਾਜ਼ਰ ਅਹੁੱਦੇਦਾਰ। ਪੰਜਾਬ ਦੇ ਹੱਕਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਮੁੱਦਿਆਂ ਲਈ ਭਾਜਪਾ ਡਟ ਕੇ ਆਵਾਜ਼ ਉਠਾਏਗੀ : ਕੇਵਲ ਸਿੰਘ ਢਿੱਲੋਂ
ਖਰੜ,4 ਜੂਨ(ਅਵਤਾਰ ਸਿੰਘ ):- ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੇ ਜੁਆਇੰਟ ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਢਿੱਲੋਂ ਨੇ ਗੋਲਡੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ ਕਿਸਾਨ ਖੇਤੀ ਦੀ ਵੱਧ ਰਹੀ ਲਾਗਤ ਅਤੇ ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਚਿੰਤਤ ਹਨ, ਜਦਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ, ਉਦਯੋਗਪਤੀਆਂ ਅਤੇ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਤਾਕਤ ਨਾਲ ਉਠਾਏਗੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ, ਉਦਯੋਗਾਂ ਦਾ ਪਲਾਇਨ, ਬੁਨਿਆਦੀ ਢਾਂਚੇ ਦੀ ਕਮਜ਼ੋਰੀ ਅਤੇ ਸਰਹੱਦੀ ਖੇਤਰਾਂ ਨਾਲ ਜੁੜੀਆਂ ਚੁਣੌਤੀਆਂ ਨੂੰ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਦੇ ਹਰ ਵਰਗ ਨਾਲ ਸੰਵਾਦ ਸਥਾਪਿਤ ਕਰਕੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਯਤਨ ਕਰੇਗੀ। ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ ਨੇ ਭਰੋਸਾ ਜਤਾਇਆ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਸੂਬੇ ਵਿੱਚ ਪਾਰਟੀ ਦੇ ਜਨਾਧਾਰ ਨੂੰ ਹੋਰ ਵਾਧਾ ਮਿਲੇਗਾ।
ਫੋਟੋ ਕੈਪਸ਼ਨ    ਕੇਐਚਆਰ 04 ਏ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿਲੋ ਨਾਲ ਮੁਲਾਕਾਤ ਕਰਨ ਸਮੇਂ ਸੁਖਵਿੰਦਰ ਸਿੰਘ ਗੋਲਡੀ।

Leave a Reply

Your email address will not be published. Required fields are marked *