ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਮੁਲਾਜ਼ਮ ਆਗੂ ਬਲਜੀਤ ਸਿੰਘ ਦਾ ਸਨਮਾਨ ਕੀਤਾ 

0

ਮੋਰਿੰਡਾ, 4 ਜੂਨ (ਮਜ਼ੀਦ ਖਾਨ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਖੇ 39 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਫੀਲਡ ਮੁਲਾਜ਼ਮ ਆਗੂ ਬਲਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਸਨਮਾਨ ਸਮਾਰੋਹ ਵਿੱਚ ਫੀਲਡ, ਮੁਲਾਜ਼ਮਾਂ ,ਬੀ ਆਰ ਸੀ, ਠੇਕਾ ਮੁਲਾਜ਼ਮਾਂ , ਉਸਾਰੀ ਨਾਲ ਸੰਬੰਧਿਤ ਮਿਸਤਰੀ ਮਜ਼ਦੂਰਾਂ, ਕਿਸਾਨਾਂ ,ਸੇਵਾ ਮੁਕਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਇਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਬਲਜੀਤ ਸਿੰਘ ਨੇ ਸੰਗਰੂਰ ਤੇ ਬਰਨਾਲਾ ਤੋਂ ਸਫਰ ਸ਼ੁਰੂ ਕਰਦਿਆਂ ਫਤਿਹਗੜ੍ਹ ਸਾਹਿਬ ਅਧੀਨ ਵਾਟਰ ਵਰਕਸ ਭਟੇੜੀ ਤੇ ਸਨਮਾਨਯੋਗ ਤੇ ਸੰਘਰਸ਼ਸ਼ੀਲ ਮਿਸਾਲੀ ਨੌਕਰੀ ਪੂਰੀ ਕੀਤੀ। ਮਜ਼ਦੂਰ ਜਮਾਤ ਦੀ ਵਿਚਾਰਧਾਰਾ ਦੇ ਝੰਡਾ ਬਰਦਾਰ ਹੋਣ ਕਰਕੇ ਲੰਮਾ ਸਮਾਂ ਆਗੂ ਸਫਾਂ ਵਿੱਚ ਹੀ ਰਹੇ , ਸੇਵਾ ਮੁਕਤ ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਫੀਲਡ ਮੁਲਾਜ਼ਮ ਵਿਭਾਗ ਦੀ ਰੀੜ ਦੀ ਹੱਡੀ ਹੁੰਦੇ ਹਨ ਪ੍ਰੰਤੂ ਇਸ ਸਮੇਂ ਹਾਲਾਤ ਇਨੇ ਬਦਲ ਗਏ ਹਨ ਕਿ ਅਧਿਕਾਰੀ ਏ ਸੀ ਦੀ ਠੰਡੀ ਹਵਾ ਤੋਂ ਬਾਹਰ ਨਹੀਂ ਆਉਂਦੇ ਜਦੋਂ ਕਿ ਜਲ ਸਪਲਾਈ ਦੀ ਸਾਰੀ ਜਿੰਮੇਵਾਰੀ ਫੀਲਡ ਮੁਲਾਜ਼ਮਾਂ ਦੇ ਮੋਢਿਆਂ ਤੇ ਹੀ ਹੁੰਦੀ ਹੈ। ਬੀ ਆਰ ਸੀ ਦੇ ਸੋਸ਼ਲ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਕਾਲੇਵਾਲ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸੰਬੰਧਿਤ ਇਫਟੂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਸਿਮਰੂ ਨੇ ਕਿਹਾ ਕਿ ਬਹੁਤ ਘੱਟ ਮੁਲਾਜ਼ਮ ਹੋਣਗੇ। ਜਿਨ੍ਹਾਂ ਦੀ ਸੇਵਾ ਮੁਕਤੀ ਮੌਕੇ ਜਮਾਤਾਂ ਦੇ ਸਾਰੇ ਹੀ ਰੰਗ ਦਿਖਾਈ ਦਿੰਦੇ ਹੋਣ , ਜਲ ਸਪਲਾਈ ਵਰਕਰ ਯੂਨੀਅਨ ਰਜਿ ਨੰਬਰ 26 ਦੇ ਸੂਬਾ ਆਗੂ ਜਗਤਾਰ ਸਿੰਘ ਰੱਤੋ ਨੇ ਕਿਹਾ ਕਿ ਬਲਜੀਤ ਸਿੰਘ ਰੈਗੂਲਰ ਹੋਣ ਦੇ ਬਾਵਜੂਦ ਵੀ ਕੱਚੇ ਕਾਮਿਆਂ ਦੇ ਘੋਲਾਂ ਵਿੱਚ ਸ਼ਾਮਿਲ ਹੁੰਦੇ ਅਤੇ ਉਹਨਾਂ ਨੂੰ ਸਾਂਝੇ ਘੋਲਾਂ ਲਈ ਪ੍ਰੇਰਿਤ ਕਰਦੇ, ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਸੁਖਰਾਮ ਕਾਲੇਵਾਲ, ਬਰਾਂਚ ਮੋਹਾਲੀ ਰੋਪੜ ਦੇ ਜ/ ਸਕੱਤਰ ਅਮਰੀਕ ਸਿੰਘ ਖਿਜ਼ਰਾਬਾਦ, ਹਰਮੀਤ ਸਿੰਘ , ਰਣਬੀਰ ਸਿੰਘ ਥੇੜੀ, ਸਤਵਿੰਦਰ ਸਿੰਘ ਨੀਟਾ ਆਗੂ ਇਫਟੂ , ਤਰਲੋਚਨ ਸਿੰਘ ਆਦਿ ਮੁਲਾਜ਼ਮ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਧਿਆਨੁ ਮਾਜਰਾ, ਲਖਬੀਰ ਸਿੰਘ ਖਮਾਣੋਂ, ਸੁਖਦੇਵ ਸਿੰਘ ਪ੍ਰਦੀਪ ਕੁਮਾਰ, ਪਲਵਿੰਦਰ ਸਿੰਘ ਕਜੌਲੀ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *