ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੇ ਪ੍ਰਧਾਨ ਦੀ ਜਲਦੀ ਚੋਣ ਕੀਤੀ ਜਾਵੇਗੀ: ਸੁਖਦੀਪ ਸਿੰਘ

ਖਰੜ, (ਅਵਤਾਰ ਸਿੰਘ)- ਪੈਨਸ਼ਨਰਜ਼ ਭਲਾਈ ਸੰਸਥਾ ਰਜਿ ਖਰੜ ਦੇ ਪ੍ਰਧਾਨ ਰਾਮ ਕਿਸ਼ਨ ਧੂੰਨਕੀਆ ਵਲੋ ਕੁਝ ਮੈਂਬਰਾਂ ਮਹਿੰਦਰ ਸਿੰਘ ਖੋਖਰ, ਗੁਣਵੰਤ ਸਿੰਘ, ਸਵਰਨ ਸਿੰਘ ਅਤੇ ਕੁਰਾਲੀ ਦੇ ਪ੍ਰਧਾਨ ਰਣਧੀਰ ਸਿੰਘ ਮਲਾਗਰ ਸਿੰਘ ਅਤੇ ਜੁਗਿੰਦਰ ਸਿੰਘ ਨੂੰ ਕਥਿਤ ਤੌਰ ਤੇ ਧੋਖੇ ਨਾਲ , ਵਿਸ਼ਵਾਸਘਾਤ ਕਰ ਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਦੀ ਬਿਨਾਂ ਸਹਿਮਤੀ ਅਤੇ ਹਾਜਰੀ ਤੋਂ ਬਿਨਾਂ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖਰੜ ਨਾਲ ਮਿਲ ਕੇ ਪੈਨਸ਼ਨਰਜ਼ ਭਲਾਈ ਸੰਸਥਾ ਰਜਿ ਖਰੜ ਨੂੰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖਰੜ ਵਿਚ ਮਰਜ਼ ਕੀਤਾ ਹੈ। ਇਸ ਸਬੰਧ ਵਿਚ ਜਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਇਸ ਕਾਰਵਾਈ ਨੂੰ ਰੱਦ ਕਰਦਾ ਹਾਂ ਅਤੇ ਰਾਮ ਕਿਸ਼ਨ ਧੂੰਨਕੀਆ ਪ੍ਰਧਾਨ ਦੀ ਥਾਂ ਪ੍ਰਧਾਨ ਦੀ ਬਾਅਦ ਵਿੱਚ ਨਿਯੁਕਤੀ ਕੀਤੀ ਜਾਵੇਗੀ। ਪੈਨਸ਼ਨਰਜ਼ ਭਲਾਈ ਸੰਸਥਾ ਰਜਿ ਖਰੜ ਪਹਿਲਾਂ ਦੀ ਤਰ੍ਹਾਂ ਆਪਣਾ ਕੰਮ ਕਰਦੀ ਰਹੇਗੀ।
