ਡਿਊਟੀ ਤੇ ਜਾ ਰਹੇ ਜੋਗਾ ਸਿੰਘ ਥਾਣੇਦਾਰ ਦਾ ਕਤਲ ਬਹੁਤ ਮੰਦਭਾਗੀ ਘਟਨਾ… ਸਾਹਿਬ ਸਿੰਘ

ਅੰਮਿ੍ਤਸਰ 24 ਮਈ ( ਮਨਜੀਤ ਸਿੰਘ ਸ਼ੇਰਗਿੱਲ ) ਸੁਰੱਖਿਆ ਕਰਮਚਾਰੀ ਜੋ ਲੋਕਾਂ ਦੀ ਸੁਰੱਖਿਆ ਕਰਦੇ ਹਨ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਮਾੜੇ ਅਨਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਦੇ ਹਨ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਕੌਣ ਕਰੇਗਾ । ਮਜੀਠਾ ਹਲਕੇ ਵਿੱਚ ਥਾਣੇਦਾਰ ਜੋਗਾ ਸਿੰਘ ਦੀ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਹੁਤ ਹੀ ਮੰਦਭਾਗੀ ਘਟਨਾ ਹੈ । ਇਹ ਵਿਚਾਰ ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਦੇ ਜਰਨਲ ਸਕਤਰ ਸਾਹਿਬ ਸਿੰਘ ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਹੀਂ ਸਾਂਝੇ ਕੀਤੇ ਗਏ । ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ ,ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਸੰਗਠਨਾਂ ਅਤੇ ਗੈਗਸਟਰਾ ਦੇ ਮੁਖੀ ਸਾਡੇ ਦੇਸ਼ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਕੁਝ ਰੁਪਿਆ ਦੀ ਖਾਤਰ ਅਜਿਹੀਆਂ ਘਟਨਾਵਾਂ ਨੂੰ ਇਨਜਾਮ ਦੇ ਰਹੇ ਹਨ । ਪਿਛਲੇ ਸਮੇਂ ਵਿੱਚ ਕਈ ਥਾਣਿਆਂ ਅਤੇ ਚੌਕੀਆਂ ਉਪਰ ਹੈੱਡ ਗਰਨੇਡ ਸੁੱਟੇ ਗਏ ਸਨ , ਜਿਨ੍ਹਾਂ ਕਰਕੇ ਪੁਲੀਸ ਦਾ ਨੁਕਸਾਨ ਹੋਇਆ ਸੀ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਪੁਲਿਸ ਮੁਲਾਜ਼ਮਾ ਦੀ ਹੱਤਿਆ ਕਰ ਦਿੱਤੀ ਗਈ ਸੀ , ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਸੀ ।ਦੇਸ਼ ਵਿਰੋਧੀ ਤਾਕਤਾਂ ਸਾਡੇ ਦੇਸ਼ ਅੰਦਰ ਮਹੌਲ ਨੂੰ ਖਰਾਬ ਕਰਨਾ ਚਾਉਦੀਆ ਹਨ । ਅਜਿਹੇ ਹਾਲਾਤਾਂ ਉਪਰ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਾਰੀਆਂ ਪਾਰਟੀਆਂ ਨੂੰ ਇਕ ਮੰਚ ਉੱਤੇ ਆਉਣਾ ਚਾਹੀਦਾ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ।
ਅਜ ਦੇ ਸਮੇ ਵਿਚ ਗੈਗਸਟਰਾ ,ਅਤੇ ਅੱਤਵਾਦੀਆਂ ਦਾ ਆਪਸੀ ਗਠਜੋੜ ਦੇਸ਼ ਲਈ ਬਹੁਤ ਵੱਡਾ ਖ਼ਤਰਾ ਬਣਿਆ , ਬੇਸ਼ੱਕ ਕੇਂਦਰ ਅਤੇ ਪੰਜਾਬ ਦੀਆਂ ਫੋਰਸਾਂ ਇਸ ਉੱਤੇ ਕਾਬੂ ਪਾਉਣ ਲਈ ਦਿਨ-ਰਾਤ ਮੇਹਨਤ ਕਰ ਰਹੀਆਂ ਹਨ, ਫੋਰਸਾਂ ਦੁਆਰਾ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ , ਹਥਿਆਰ ਅਤੇ ਨਸ਼ੀਲੇ ਪਦਾਰਥਾ ਸਮੇਤ ਦੋਸ਼ੀਆ ਨੂੰ ਫੜਿਆ ਜਾ ਰਿਹਾ । ਇਸ ਖਤਰੇ ਤੇ ਕਾਬੂ ਪਾਉਣ ਲਈ ਖੁਫੀਆ ਏਜੰਸੀਆਂ ਅਤੇ ਸੁਰਿਖਿਆ ਫੋਰਸਾ ਨੂੰ ਹੋਰ ਮੇਹਨਤ ਕਰਨ ਦੀ ਜ਼ਰੂਰਤ ਹੈ । ਸਾਰੇ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਕੈਂਪਾਂ ਦੇ ਰਾਹੀਂ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਕਿ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਨਾ ਲੈਣ । ਪੁਲਿਸ ਕਰਮਚਾਰੀ ਜੋ ਡਿਊਟੀ ਕਰ ਰਹੇ ਹਨ ਜਾਂ ਰਿਟਾਇਰ ਹੋ ਚੁੱਕੇ ਹਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਹਨਾਂ ਦੇ ਅਸਲਾ ਲਾਈਸੰਸ ਬਿਨਾਂ ਕਿਸੇ ਦੇਰੀ ਦੇ ਬਣਾਏ ਜਾਣ ਤਾਂ ਜੋ ਉਹ ਆਪਣੀ ਸੁਰੱਖਿਆ ਆਪ ਕਰ ਸਕਣ ।
