ਸ਼ਰਾਰਤੀ ਅਨਸਰਾਂ ਨੇ ਸੜਕ ਕਿਨਾਰੇ ਸੁੱਟੇ ਕੂੜੇ ਨੂੰ ਫਿਰ ਲਗਾਈ ਅੱਗ, ਕਈ ਦਰੱਖਤ ਝੁਲਸੇ

0

ਭੀਖੀ,21 ਮਈ (ਬਹਾਦਰ ਖ਼ਾਨ ) ਸਥਾਨਕ ਸੁਨਾਮ ਰੋਡ ‘ਤੇ ਨਹਿਰ ਦੇ ਨਜਦੀਕ ਇੱਕ ਸਾਇਡ ‘ਤੇ ਕਾਫੀ ਲੰਮੇ ਸਮੇਂ ਤੋਂ ਕੁਝ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਨਾਲ ਨਾਲ ਹੋਰ ਲੋਕਾਂ ਵਲੋਂ ਵੀ ਪਲਾਸਟਿਕ ਦਾ ਕੂੜਾ ਸਿੱਟਿਆ ਜਾ ਰਿਹਾ ਹੈ, ਨੂੰ ਕੁਝ ਦਿਨ ਪਹਿਲਾਂ ਅੱਗ ਲੱਗਣ ਦੀ ਘਟਨਾ ਵਿੱਚ ਕਈ ਦਰਖਤ ਨੁਕਸਾਨੇ ਗਏ ਸਨ ਅਤੇ ਅੱਗ ‘ਤੇ ਕਾਬੂ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਫਾਇਰ ਬ੍ਰਿਗੇਡ ਮੰਗਵਾਈ ਤਾਂ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਪ੍ਰੰਤੂ ਕੱਲ੍ਹ ਸਵੇਰੇ ਫਿਰ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਕੂੜੇ ਕਰਕਟ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਸੜਕ ‘ਤੇ ਕਰੀਬ 50 ਮੀਟਰ ਤੱਕ ਅੱਗ ਫੈਲੀ ਅਤੇ ਕਈ ਰੁੱਖ ਝੁਲਸੇ ਗਏ। ਹਾਸੋਹੀਣਾ ਇਹ ਹੈ ਕਿ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ‘ਤੇ ਪ੍ਰਸ਼ਾਸਕੀ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਇਥੇ ਕੂੜੇ ਨੂੰ ਬਾਰ ਬਾਰ ਅੱਗ ਲਾਉਣ ‘ਤੇ ਪ੍ਰਸ਼ਾਸਨ ਵਲੋਂ ਕੋਈ ਪ੍ਰਭਾਵੀ ਕਾਰਵਾਈ ਹਾਲੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ। ਦੂਸਰੇ ਪਾਸੇ ਨਗਰ ਪੰਚਾਇਤ ਕਸਬੇ ਦੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਸਵੱਛ ਭਾਰਤ ਮੁਹਿੰਮ ਤਹਿਤ ਹਰ ਸਾਲ ਵੱਡੇ ਪੱਧਰ ‘ਤੇ ਖਰਚ ਕਰਦੀ ਹੈ ਪ੍ਰੰਤੂ ਸੜਕ ਕਿਨਾਰੇ ਪਏ ਕੂੜੇ ‘ਤੇ ਹਾਲੇ ਤੱਕ ਉਨਾਂ ਦੀ ਸਵੱਲੀ ਨਜਰ ਨਹੀ ਗਈ। ਬੇਸ਼ੱਕ ਵਣ ਕਰਮਚਾਰੀ ਮਨਦੀਪ ਕੌਰ ਅਨੁਸਾਰ ਵਣ ਵਿਭਾਗ ਵਲੋਂ ਕਈ ਰੈਸਟੋਰੈਂਟ ਅਤੇ ਹੋਟਲ ਮਾਲਕਾਂ ਨੂੰ ਨੋਟਿਸ ਦੇ ਕੇ ਸੜਕ ਕਿਨਾਰੇ ਰੁੱਖਾਂ ਹੇਠ ਕੂੜਾ ਕਰਕਟ ਸੁੱਟਣ ਤੋਂ ਰੋਕਿਆ ਹੈ ਪ੍ਰੰਤੂ ਫਿਰ ਵੀ ਇਸ ਜਗ੍ਹਾ ‘ਤੇ ਦੂਸਰੀ ਵਾਰ ਕੂੜੇ ਨੂੰ ਅੱਗ ਲਾਈ ਗਈ। ਅੱਜ ਜਦੋਂ ਉਨਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅਜਿਹਾ ਕਰ ਰਹੇ ਹਨ, ਦੀ ਜਲਦੀ ਪਹਿਚਾਣ ਕਰ ਲਈ ਜਾਵੇਗੀ। ਉਨਾਂ ਦੱਸਿਆ ਕਿ ਸੜਕਾਂ ਕਿਨਾਰੇ ਰੱੁਖਾਂ ਦੀ ਰਾਖੀ ਲਈ ਵਿਭਾਗ ਪ੍ਰਤੀਬੱਧ ਹੈ ਅਤੇ ਇਸ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਵੀ ਲਈ ਗਈ।

Leave a Reply

Your email address will not be published. Required fields are marked *

You may have missed