ਭਾਰਤੀ ਨੌਰਥ ਰੇਲਵੇ ਵਿਭਾਗ ਦੇ ਸਾਬਕਾ ਸੀ.ਆਈ.ਟੀ ਅਮਰਜੀਤ ਸਿੰਘ ਨਮਿਤ ਪਾਠ ਦਾ ਭੋਗ 24 ਨੂੰ

0

ਸ਼੍ਰੀ ਅੰਮ੍ਰਿਤਸਰ ਸਾਹਿਬ, 20 ਮਈ (ਮਨਜੀਤ ਸਿੰਘ ਸ਼ੇਰਗਿੱਲ )- ਯਾਰਾਂ ਦੇ ਯਾਰ, ਨੇਕ ਦਿਲ, ਮਿਲਣਸਾਰ ਅਤੇ ਸਾਊ ਸੁਭਾਅ ਦੇ ਮਾਲਕ ਸਨ ਭਾਰਤੀ ਨੌਰਥ ਰੇਲਵੇ ਵਿਭਾਗ ਦੇ ਸਾਬਕਾ ਸੀ.ਆਈ.ਟੀ ਸ. ਅਮਰਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਰਿਸ਼ਤੇਦਾਰਾਂ, ਯਾਰਾਂ-ਦੋਸਤਾਂ ਅਤੇ ਜਾਣ-ਪਹਿਚਾਣ ਵਾਲਿਆਂ ਵਿੱਚ ਗਹਿਰੇ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ। ਸ. ਅਮਰਜੀਤ ਸਿੰਘ ਨੇ ਨੌਰਥ ਇੰਡੀਅਨ ਰੇਲਵੇ ਵਿਭਾਗ ਵਿੱਚ ਬਤੌਰ ਸੀ.ਆਈ.ਟੀ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ, ਲਗਨ ਅਤੇ ਸ਼ਾਨ ਨਾਲ ਨਿਭਾਈਆਂ। ਉਨ੍ਹਾਂ ਦੀ ਇਮਾਨਦਾਰੀ ਅਤੇ ਕਰਤੱਵ ਨਿਭਾਉਣ ਦੀ ਮਿਸਾਲ ਅੱਜ ਵੀ ਰੇਲਵੇ ਵਿਭਾਗ ਵਿੱਚ ਦਿੱਤੀ ਜਾਂਦੀ ਹੈ। ਸ. ਅਮਰਜੀਤ ਸਿੰਘ ਦਾ ਸੁਭਾਅ ਬਹੁਤ ਹੀ ਹੱਸਮੁਖ ਅਤੇ ਮਿਲਾਪੜਾ ਸੀ ਅਤੇ ਉਹ ਜਦ ਵੀ ਕਿਸੇ ਨੂੰ ਮਿਲਦੇ ਸਨ ਤਾਂ ਆਪਣੀ ਮਿੱਠੀ ਬੋਲੀ ਅਤੇ ਪਿਆਰ ਭਰੇ ਵਤੀਰੇ ਨਾਲ ਉਸ ਨੂੰ ਆਪਣਾ ਹੀ ਬਣਾ ਲੈਂਦੇ ਸਨ। ਉਨ੍ਹਾਂ ਦੀ ਮਿੱਠੀ ਬੋਲੀ ਅਤੇ ਹੱਸਮੁਖ ਚਿਹਰਾ ਹਰ ਇੱਕ ਦੇ ਦਿਲ ਨੂੰ ਛੂਹ ਲੈਂਦਾ ਸੀ। ਉਹ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਦੇ ਅਤੇ ਹਮੇਸ਼ਾ ਮਦਦ ਲਈ ਤਤਪਰ ਰਹਿੰਦੇ ਸਨ। ਯਾਰਾਂ-ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਉਨ੍ਹਾਂ ਦੀ ਵੱਖਰੀ ਪਹਿਚਾਣ ਸੀ। ਇਮਾਨਦਾਰੀ, ਸਚਾਈ ਅਤੇ ਨੇਕ ਦਿਲੀ ਉਨ੍ਹਾਂ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਖੂਬੀ ਸੀ। ਉਨ੍ਹਾਂ ਨਾਲ ਬਿਤਾਏ ਪਲ ਹਰ ਇੱਕ ਦੇ ਦਿਲ ਵਿੱਚ ਸਦਾ ਲਈ ਯਾਦਗਾਰ ਰਹਿਣਗੇ। ਉਨ੍ਹਾਂ ਦੇ ਯਾਰਾਂ-ਦੋਸਤਾਂ ਅਤੇ ਸਾਕ-ਸਬੰਧੀਆਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹਰ ਇੱਕ ਦੇ ਦੁੱਖ-ਸੁੱਖ ਵਿੱਚ ਸ਼ਾਮਲ ਰਹਿੰਦੇ ਅਤੇ ਹਮੇਸ਼ਾ ਮਦਦ ਲਈ ਤਤਪਰ ਰਹਿੰਦੇ ਸਨ। ਸ. ਅਮਰਜੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਬੀਤੇ 15 ਮਈ 2026 ਦਿਨ ਸ਼ੁਕਰਵਾਰ ਨੂੰ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਯਾਰਾਂ-ਦੋਸਤਾਂ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 24 ਮਈ 2026 ਦਿਨ ਐਤਵਾਰ ਨੂੰ ਗੁਰਦੁਆਰਾ ਸੰਤ ਸ਼ੰਕਰ ਸਿੰਘ ਜੀ (ਕਬੀਰ ਪਾਰਕ), ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪੈਣਗੇ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ. ਅਮਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਸਮਾਗਮ ਦੌਰਾਨ ਰਾਗੀ ਸਿੰਘਾਂ ਵੱਲੋਂ ਵਿਰਾਗਮਈ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਪਰਿਵਾਰ ਵੱਲੋਂ ਸਮੂਹ ਸੰਗਤਾਂ, ਸਾਕ ਸਬੰਧੀਆਂ, ਯਾਰਾਂ-ਦੋਸਤਾਂ ਅਤੇ ਸੱਜ਼ਣਾ ਮਿਤਰਾਂ ਨੂੰ ਇਸ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *