ਚਰਨਜੀਤ ਕੌਰ ਨੇ ਨਗਰ ਕੌਂਸਲ ਫਿਲੌਰ ਵਾਰਡ ਨੰਬਰ 1 ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ

0

ਫਿਲੌਰ/ਅੱਪਰਾ, 17 ਮਈ (ਦੀਪਾ)-ਨਗਰ ਕੌਸਲ ਫਿਲੌਰ ਦੇ ਵਾਰਡ ਨੰਬਰ 1 ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਮੀਦਵਾਰ ਵਜ਼ੋਂ ਸ੍ਰੀਮਤੀ ਚਰਨਜੀਤ ਕੌਰ ਪਤਨੀ ਪਹਿਲਵਾਨ ਅਮੀਰ ਚੰਦ ਨੇ ਹਲਕਾ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਰਿਟਰਨਿੰਗ ਅਫਸਰ ਕਮ ਐੱਸ ਡੀ. ਐੱਮ ਫਿਲੌਰ ਅੱਗੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਮੌਕੇ ਚੌਧਰੀ ਵਿਕਰਮਜੀਤ ਨੇ ਕਿਹਾ ਕਿ ਦੇਸ਼ ਦੇ ਅੰਦਰ ਪੈਦਾ ਹੋਈ ਮਹਿੰਗਾਈ ਤੇ ਬੇਰੁਜ਼ਗਾਰੀ ਲਈ ਸੱਤਾਧਾਰੀ ਪਾਰਟੀ ਜਿੰਮੇਵਾਰ ਹੈ | ਉਨਾਂ ਕਿਹਾ ਕਿ ਬੀਬੀ ਚਰਨਜੀਤ ਕੌਰ ਭਾਰੀ ਵੋਟਾਂ ਦੇ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਬੋਲਦਿਆਂ ਸ੍ਰੀਮਤੀ ਚਰਨਜੀਤ ਕੌਰ ਨੇ ਕਿਹਾ ਕਿ ਆਮ ਲੋਕ ਦੂਸਰੀਆਂ ਪਾਰਟੀਆਂ ਦੀਆਂ ਲੋਕ ਮਾਰੂ ਤੇ ਰਜਵਾੜਸਾਹੀ ਨੀਤੀਆਂ ਤੋਂ ਤੰਗ ਹੋ ਚੁੱਕੇ ਹਨ ਤੇ ਕਾਂਗਰਸ ਪਾਰਟੀ ਦੇ ਹੱਥਾਂ ‘ਚ ਦੇਸ਼ ਦੀ ਸੱਤਾ ਦੇਖਣਾ ਚਾਹੁੰਦੇ ਹਨ | ਜਿਸ ਦੀ ਸ਼ੁਰੂਆਤ ਪੰਚਾਇਤਾਂ ਤੇ ਨਗਰ ਕੌਸਲਾਂ ਤੋਂ ਕਰਨਾ ਚਾਹੁੰਦੇ ਹਨ | ਉਨਾਂ ਦੇ ਹੱਕ ‘ਚ ਘਰ ਘਰ ਭਰਵੀਆਂ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ | ਸ੍ਰੀਮਤੀ ਚਰਨਜੀਤ ਕੌਰ ਦਾ ਸਾਰਾ ਪਰਿਵਾਰ ਹੀ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ | ਇੱਥੇ ਇਹ ਗੌਰਰਨਯੋਗ ਹੈ ਕਿ ਸ੍ਰੀਮਤੀ ਚਰਨਜੀਤ ਕੌਰ ਦੇ ਪਤੀ ਜਿੱਥੇ ਇੱਕ ਉੱਘੇ ਪਹਿਲਵਾਨ ਹਨ, ਉੱਥੇ ਹੀ ਉਨਾਂ ਦੇ ਜੇਠ ਪੰਜਾਬ ਪੁਲਿਸ ‘ਚ ਐੱਸ ਐੱਚ ਓ ਤਾਇਨਾਤ ਹਨ ਤੇ ਉਨਾਂ ਦੇ ਦਿਉਰ ਅਵਤਾਰ ਹੀਰ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (ਯੂਰਪ) ਦੇ ਪ੍ਰਧਾਨ ਹਨ |

Leave a Reply

Your email address will not be published. Required fields are marked *