ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਸਾਰੇ 13 ਵਾਰਡਾਂ ਤੋਂ ਅਪਣੇ ਉਮੀਦਵਾਰਾਂ ਚੋਣ ਮੈਦਾਨ ‘ਚ ਉਤਾਰੇ

0

ਗੜ੍ਹਸ਼ੰਕਰ 16 ਮਈ (ਰਾਕੇਸ਼ ਕੁਮਾਰ)- ਨਗਰ ਕੌਂਸਲ ਗੜ੍ਹਸ਼ੰਕਰ ਦੇ ਸਾਰੇ 13 ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਮਾਣਯੋਗ ਐਸ.ਡੀ.ਐਮ ਦਫਤਰ ਵਿਖੇ ਦਾਖਿਲ ਕੀਤੇ। ਇਸ ਮੌਕੇ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਮ ਆਦਮੀ ਪਾਰਟੀ ਦੇ ਪੜੇ-ਲਿਖੇ ਤੇ ਸੂਝਵਾਨ ਇਮਾਨਦਾਰ ਉਮੀਦਵਾਰਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰਨ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਤੋਂ ਬਿਮਲਾ ਦੇਵੀ ਰਾਜੂ, ਵਾਰਡ ਨੰਬਰ 2 ਤੋਂ ਹਰਦੀਪ ਸਿੰਘ, ਵਾਰਡ ਨੰਬਰ 3 ਤੋਂ ਜਸਵੀਰ ਕੌਰ, ਵਾਰਡ ਨੰਬਰ 4 ਤੋਂ ਪ੍ਰਿੰਸ, ਵਾਰਡ ਨੰਬਰ 5 ਤੋਂ ਨੀਰਜ਼ ਖੰਨਾ, ਵਾਰਡ ਨੰਬਰ 6 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 7 ਤੋਂ ਸਰਬਜੀਤ ਕੌਰ, ਵਾਰਡ ਨੰਬਰ 8 ਤੋਂ ਸੋਮਨਾਥ ਬੰਗੜ, ਵਾਰਡ ਨੰਬਰ 9 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 10 ਤੋਂ ਜੁਗੇਸ਼ ਕੁਮਾਰ, ਵਾਰਡ ਨੰਬਰ 11 ਤੋਂ ਸੋਨਿਕਾ, ਵਾਰਡ ਨੰਬਰ 12 ਤੋਂ ਉਪਕਰਨ ਬੰਗੜ ਅਤੇ ਵਾਰਡ ਨੰਬਰ 13 ਤੋਂ ਸੋਨਿਆਂ ਨੂੰ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਸਾਰੇ ਉਮੀਦਵਾਰ ਕਾਮਯਾਬੀ ਹਾਸਲ ਕਰਦੇ ਹਨ।

Leave a Reply

Your email address will not be published. Required fields are marked *