ਪੰਜਾਬ ’ਚ SIR ਦੀ ਪ੍ਰਕਿਰਿਆ 15 ਜੂਨ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ, 14 ਮਈ (ਦੁਰਗੇਸ਼ ਗਾਜਰੀ) : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ’ਚ 15 ਜੂਨ ਤੋਂ ਐੱਸ ਆਈ ਆਰ (ਵਿਸ਼ੇਸ਼ ਸੁਧਾਈ) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ 16 ਸੂਬਿਆਂ ’ਚ ਐੱਸ ਆਈ ਆਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ’ਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ’ਚ ਇਸ ਵੇਲੇ ਕਰੀਬ 2.14 ਕਰੋੜ ਵੋਟਰ ਹਨ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਅਹਿਮ ਹੈ। ਵਿਰੋਧੀ ਧਿਰਾਂ ਨੇ ਇਸ ਸੁਧਾਈ ’ਤੇ ਤਿੱਖੀ ਨਜ਼ਰ ਰੱਖਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ’ਚ ਐੱਸ ਆਈ ਆਰ ਮਗਰੋਂ ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾਂ ਪਹਿਲੀ ਅਕਤੂਬਰ ਨੂੰ ਹੋਵੇਗੀ। ਪੰਜਾਬ ’ਚ 15 ਜੂਨ ਤੋਂ 24 ਜੂਨ ਤੱਕ ਐੱਸ ਆਈ ਆਰ ਲਈ ਵਿਸ਼ੇਸ਼ ਟਰੇਨਿੰਗ ਦਾ ਪ੍ਰੋਗਰਾਮ ਚੱਲੇਗਾ ਅਤੇ 25 ਜੂਨ ਤੋਂ ਘਰੋਂ ਘਰ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋਵੇਗਾ ਜੋ ਕਿ 24 ਜੁਲਾਈ ਤੱਕ ਚੱਲੇਗਾ। ਉਸ ਮਗਰੋਂ ਇਤਰਾਜ਼ ਦਾ ਨਿਪਟਾਰਾ 31 ਜੁਲਾਈ ਤੋਂ 28 ਜੁਲਾਈ ਦਰਮਿਆਨ ਹੋਵੇਗਾ ਅਤੇ ਆਖ਼ਰੀ ਪ੍ਰਕਾਸ਼ਨਾਂ ਪਹਿਲੀ ਅਕਤੂਬਰ ਨੂੰ ਹੋਵੇਗੀ। ਦੇਖਣਾ ਹੋਵੇਗਾ ਕਿ ਪੱਛਮੀ ਬੰਗਾਲ ਤੋਂ ਮਗਰੋਂ ਹੁਣ ਪੰਜਾਬ ’ਚ ਕਿੰਨੇ ਵੋਟਰਾਂ ਦੀ ਛਾਂਟੀ ਹੁੰਦੀ ਹੈ।
