NRI ਪਰਿਵਾਰ ਨੇ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ

ਮੋਰਿੰਡਾ 14 ਮਈ (ਮਜ਼ੀਦ ਖਾਨ)- ਉੱਘੇ ਸਮਾਜ ਸੇਵੀ ਸੁਰਜੀਤ ਸਿੰਘ ਕੈਨੈਡੀਅਨ ਮਾਧੋਪੁਰੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਲਈ ਦਾਨ ਕੀਤੇ ਵਾਟਰ ਕੂਲਰ ਦਾ ਰਸਮੀ ਉਦਘਾਟਨ ਉਨ੍ਹਾਂ ਦੇ ਪੁੱਤਰ ਸੁਖਵਿੰਦਰ ਸਿੰਘ ਬਿੱਲਾ ਨੇ ਕੀਤਾ। ਇਸ ਮੌਕੇ ਤੇ ਵਿਦਿਆਰਥੀਆ ਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗਰਮੀ ਦਾ ਸਮਾਂ ਚੱਲ ਰਿਹਾ ਹੈ ਸਾਡੀ ਸੋਚ ਹੈ ਕਿ ਸਾਡੀਆਂ ਧੀਆਂ ਨੂੰ ਪੀਣ ਲਈ ਵਧੀਆ ਠੰਡਾ ਪਾਣੀ ਮਿਲੇ ਤਾਂ ਕਿ ਪੜਾਈ ਵਿਚ ਹੋਰਾਂ ਮੱਲਾਂ ਮਾਰ ਕੇ ਆਪਣੇ ਆਉਣ ਵਾਲੇ ਜੀਵਨ ਨੂੰ ਖੁਸ਼ਹਾਲ ਬਣਾ ਸਕਣ। ਉਨ੍ਹਾਂ ਕਿਹਾਕਿ ਪ੍ਰਮਾਤਮਾਂ ਦੀ ਬਖਸ਼ਿਸ਼ ਸਦਕਾ ਸਾਡੇ ਪਰਿਵਾਰ ਵੱਲੋਂ ਵੱਖ ਵੱਖ ਥਾਵਾਂ ‘ਤੇ 30 ਦੇ ਕਰੀਬ ਪਿਛਲੇ ਸਮੇਂ ਵਿਚ ਵਾਟਰ ਕੂਲਰ ਲਗਾਏ ਗਏ ਹਨ। ਉਨ੍ਹਾਂ ਕਿਹਾਕਿ ਮੇਰੇ ਪਿਤਾ ਸੁਰਜੀਤ ਸਿੰਘ ਮਾਧੋਪੁਰੀ ਕੈਨੇਡਾ ਦੀ ਧਰਤੀ ‘ਤੇ ਆਪਦੇ ਕਰਮ ਕਰ ਰਹੇ ਹਨ ਮੈ ਵੀ ਉੱਥੇ ਹੀ ਰਹਿੰਦਾ ਹਾਂ ਪਰ ਸਾਨੂੰ ਮਾਣ ਹੈ ਕਿ ਅਸੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਵਿਦੇਸ਼ ਰਹਿ ਕੇ ਆਪਣੇ ਸਭਿਆਚਾਰ, ਪਹਿਰਾਵੇ ਅਤੇ ਆਪਣੇ ਮਾਣ ਮੱਤੇ ਇਤਿਹਾਸ ਨੂੰ ਸਾਂਭਣ ਲਈ ਯਤਨਸ਼ੀਲ ਹਾਂ ਅਤੇ ਜਿਸ ਨਾਲ ਮਨ ਨੂੰ ਬੜਾ ਸਕੂਨ ਮਿਲ ਰਿਹਾ ਹੈ। ਉਨ੍ਹਾਂ ਕਿਹਾਕਿ ਪਿਛਲੇ ਸਮੇਂ ਸਤਲੁੱਜ ਦਰਿਆ ਦੇ ਕੰਢੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਜਰਨਲ ਵਿਲੀਅਮ ਬੈਂਟਿਕ ਵਿਚਕਾਰ ਹੋਈ ਸੰਧੀ ਵਾਲੇ ਸਥਾਨ ਦੇ ਨੀਵਨੀਕਰਨ ਕਰਵਾਉਣ ਦੇ ਕੰਮ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਟੇਟ ਐਵਾਰਡੀ ਪ੍ਰਿੰਸੀਪਲ ਸੰਦੀਪ ਕੌਰ ਨੇ ਕੈਨੇਡੀਅਨ ਸੁਰਜੀਤ ਸਿੰਘ ਮਾਧੋਪਰੀ ਦਾ ਧੰਨਵਾਦ ਕਰਦਿਆਂ ਕਿਹਾਕਿ ਸਿੱਖਿਆ ਦੇ ਪ੍ਰਬੰਧਾਂ ਨੂੰ ਵਧੀਆ ਬਨਾਉਣ ਲਈ ਜਿੱਥੇ ਸਰਕਾਰ ਕੰਮ ਕਰ ਰਹੀ ਹੈ ਉੱਥੇ ਦੇਸ਼ ਵਿਦੇਸ਼ ਵਿਚ ਵਸੱਦੇ ਸਮਾਜਸੇਵੀ ਲੋਕ ਸਕੂਲਾਂ ਨੂੰ ਵੱਖ ਵੱਖ ਸਹੂਲਤਾਂ ਦੇ ਕੇ ਵਿਦਿਆਰਥੀਆ ਲਈ ਪੜਾਈ ਦਾ ਵਧੀਆ ਮਾਹੌਲ ਬਣਾਉਣ ਆਪਣੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਸੁਖਵਿੰਦਰ ਸਿੰਘ ਬਿੱਲਾ ਤੇ ਉਨ੍ਹਾਂ ਦੇ ਸਾਥੀਆ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਾਨੂੰਗੋ ਰਣਬੀਰ ਕੁਮਾਰ ,ਪੰਜਾਬੀ ਲੈਕਚਰਾਰ ਹਰਪ੍ਰੀਤ ਕੌਰ, ਮਿਡ ਡੇ ਮੀਲ ਇੰਚਾਰਜ ਸੀਮਾ ਕੁਮਾਰੀ, ਰਾਜਿੰਦਰ ਕੌਰ ਤੇ ਹੋਰ ਸਟਾਫ਼ ਮੈਂਬਰ ਹਾਜਰ ਸਨ।
