ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਰਕਲ ਪ੍ਰਧਾਨ ਤੇ ਸਬ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ

ਰਾਮਾ ਮੰਡੀ, (ਅਸ਼ੋਕ ਕੁਮਾਰ) (ਬਠਿੰਡਾ)
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬਠਿੰਡਾ ਦਿਹਾਤੀ ਦੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਸਰਕਲ ਪ੍ਰਧਾਨ ਅਤੇ ਸਬ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ। ਜਿਨ੍ਹਾਂ ਵਿੱਚ ਥਾਣਾ ਸੰਗਤ ਸਰਕਲ, ਥਾਣਾ ਨੰਦਗੜ੍ਹ ਸਰਕਲ ਅਤੇ ਥਾਣਾ ਕੋਟਫੱਤਾ ਸਰਕਲ
ਅਤੇ 17 ਸਬ ਸਰਕਲ ਪ੍ਰਧਾਨਾਂ ਤੇ ਸਬ ਸਰਕਲ ਪ੍ਰਧਾਨ ਨੂੰ ਪਾਰਟੀ ਵੱਲੋਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ| ਇਸ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਾਰਟੀ ਵਰਕਰਾਂ ਵੱਲੋਂ ਅਰਦਾਸ ਕੀਤੀ ਗਈ| ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਗੁਰਤੇਜ ਸਿੰਘ ਫੌਜੀ ਸਕੱਤਰ ਬਾਬਾ ਲੱਛਾ ਸਿੰਘ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੇਵਾ ਸਿੰਘ ਹਰਿਮੰਦਰ ਸਿੰਘ ਅਵਤਾਰ ਸਿੰਘ ਮੇਜਰ ਸਿੰਘ ਧੰਨਾ ਸਿੰਘ ਗੁਰਜਿੰਦਰ ਸਿੰਘ ਭਾਈ ਕਾ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆ ਦਿੱਤੀਆਂ ਗਈਆਂ। ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ।
