ਸਬ ਡਵੀਜ਼ਨਲ ਹਸਪਤਾਲ ਖਰੜ ‘ਚ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਖਰੜ, (ਅਵਤਾਰ ਸਿੰਘ ):-ਸਬ ਡਵੀਜ਼ਨਲ ਹਸਪਤਾਲ ਖਰੜ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ। ਸਬ ਡਵੀਜ਼ਨਲ ਹਸਪਤਾਲ ਖਰੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਕੁਮਾਰ ਨੇ ਦਸਿਆ ਕਿ ਇਸ ਮੌਕੇ ਸਮੂਹ ਸਟਾਫ ਵਲੋਂ ਅੰਤਰਰਾਸ਼ਟਰੀ ਨਰਸ ਦਿਵਸ ਨੂੰ ਲੈ ਕੇ ਕੇਕ ਕੱਟਿਆ ਗਿਆ ਅਤੇ ਸਮੂਹ ਨਰਸਿੰਗ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਡਾ. ਰਾਹੁਲ ਭੱਲਾ, ਡਾ.ਕਲਪਨਾ ਮੋਹਨ, ਡਾ.ਸੁਖਮਨਜੀਤ ਸਿੰਘ, ਡਾ.ਦੀਪਿਕਾ ਮਦਾਨ, ਡਾ. ਅਨੁਪਮਾ, ਡਾ. ਹਰਜੋਤ ਕੌਰ, ਨਰਸਿੰਗ ਸਿਸਟ ਗੁਰਦੀਪ ਕੌਰ, ਦਰਸ਼ਨ ਕੌਰ , ਪਰਵੀਨ ਕੁਮਾਰ ਸਟਾਫ ਨਰਸ, ਗਗਨਦੀਪ ਕੌਰ , ਕਮਲਜੀਤ ਕੌਰ, ਰਾਮਮਣੀ ਸਮੂਹ ਸਟਾਫ ਨਰਸ ਅਤੇ ਸਤਿੰਦਰ ਕੌਰ ਸਮੇਤ ਹੋਰ ਮੈਡੀਕਲ ਸਟਾਫ ਹਾਜ਼ਰ ਸੀ।
