ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਦੱਸੇ

ਬਰਨਾਲਾ,12 ਮਈ (ਰਾਈਆ)- ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਇੰਚਾਰਜ ਅਜਿੰਦਰਪਾਲ ਟਿਵਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਗਰਮੀ ਆਪਾਂ ਨੂੰ ਕਿਵੇਂ ਲੱਗ ਸਕਦੀ ਹੈ। ਜਿਵੇਂ ਕਿ ਜ਼ਿਆਦਾ ਧੁੱਪੇ ਫਿਰਨਾ, ਭਾਰੀ ਕਸਰਤ ਕਰਨਾ ਜਾਂ ਫਿਰ ਜ਼ਿਆਦਾ ਪਸੀਨੇ ਵਾਲਾ ਕੰਮ ਕਰਨ ਨਾਲ ਅਤੇ ਗਰਮੀ ਵਾਲੇ ਦਬੇ ਘੁੱਟੇ ਵਾਤਾਵਰਨ ਵਿੱਚ ਲਗਾਤਾਰ ਸਰੀਰਕ ਕੰਮ ਕਰਦੇ ਰਹਿਣ ਨਾਲ ਮਨੁੱਖੀ ਸਰੀਰ ਉੱਪਰ ਜਦ ਗਰਮੀ ਦਾ ਪ੍ਰਭਾਵ ਪੈਂਦਾ ਹੈ ਤਾਂ ਵੱਖ-ਵੱਖ ਪ੍ਰਤੀਕਿਰਿਆਵਾਂ ਹੁੰਦੀਆਂ ਹਨ। ਤਾਂ ਸਰੀਰ ਦਾ ਤਾਪਮਾਨ ਵਧਣ ਕਰਕੇ ਵਿਅਕਤੀ ਵਿੱਚ ਤਿੰਨ ਕਿਸਮਾਂ ਦੇ ਮੁੱਖ ਰੋਗ ਪੈਂਦਾ ਹੋ ਸਕਦੇ ਹਨ । ਗਰਮੀ ਦੀ ਥਕਾਵਟ ,ਹੀਟ ਕਰੈਂਪਸ ਤੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਣ ਜਿਸਨੂੰ ‘ਹੀਟ ਸਟਰੋਕ’ ਵੀ ਕਿਹਾ ਜਾਂਦਾ ਹੈ ਅਤੇ ਇਹ ਸਭ ਤੋਂ ਵੱਧ ਘਾਤਕ ਅਤੇ ਗਰਮੀ ਵਾਲੇ ਮਰੀਜ਼ ਅੰਦਰ ਚਿੰਤਾਜਨਕ ਅਵਸਥਾ ਬਣ ਜਾਂਦੀ ਹੈ। ਸਿਰ ਉੱਪਰ ਗਿੱਲਾ ਤੌਲੀਆ ਰੱਖੋ। ਚਮੜੀ ‘ਤੇ ਸਨਸਕਰੀਨ ਕਰੀਮ ਦੀ ਵਰਤੋਂ ਚਮੜੀ ਨੂੰ ਝੁਲਸਣ ਤੋਂ ਬਚਾਉਂਦੀ ਹੈ। ਸਨ ਬਰਨਜ਼ ਤੋਂ ਬਚਣ ਲਈ ਸਰੀਰ ਦੇ ਜ਼ਿਆਦਾਤਰ ਹਿੱਸੇ ਨੂੰ ਢੱਕ ਕੇ ਰੱਖੋ। ਲੂ ਤੋਂ ਬਚਾਅ ਲਈ ਹਮੇਸ਼ਾ ਮੌਸਮ ਦੀ ਤਬਦੀਲੀ ਅਨੁਸਾਰ ਆਪਣੇ ਖਾਣ-ਪੀਣ ‘ਚ ਤਬਦੀਲੀ ਕਰੋ। ਭੋਜਨ ਵਿਚ ਜਲਦੀ ਪਚਣ ਵਾਲੇ ਠੰਢੇ ਤਰਲ, ਦਹੀਂ, ਲੱਸੀ, ਸਲਾਦ ਆਦਿ ਦੀ ਵਰਤੋ ਕਰੋ। ਤੇਜ਼ ਮਸਾਲੇਦਾਰ, ਗਰਮ ਤਾਸੀਰ ਵਾਲੇ ਭੋਜਨ ਨਾ ਖਾਓ, ਬਾਜ਼ਾਰ ਤੋਂ ਜੂਸ, ਕੁਲਫੀਆਂ, ਫਲਾਂ ਦੀ ਚਾਟ, ਕੱਟ ਕੇ ਰੱਖੇ ਨੰਗੇ ਫਲ, ਗਲੀਆਂ-ਸੜੀਆਂ ਸਬਜ਼ੀਆਂ ਆਦਿ ਨਾ ਵਰਤੋ, ਬਾਸੀ ਬਰੈੱਡ, ਬਿਸਕੁਟ, ਕੇਕ ਆਦਿ ਨਾ ਖਾਓ। ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਗਰਮੀਆਂ ਵਿਚ ਸਾਫ਼-ਸੁਥਰੇ, ਹਲਕੇ ਰੰਗ ਦੇ, ਖੁੱਲ੍ਹੇ ਤੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਜਿੱਥੋਂ ਤੱਕ ਸੰਭਵ ਹੋਵੇ, ਸਿਰ ਉੱਪਰ ਸਿੱਧੀ ਧੁੱਪ ਨਹੀਂ ਪੈਣ ਦੇਣੀ ਚਾਹੀਦੀ। ਇਸ ਲਈ ਛੱਤਰੀ ਆਦਿ ਦਾ ਉਪਯੋਗ ਲਾਹੇਵੰਦ ਹੋਵੇਗਾ। ਸਖ਼ਤ ਸਰੀਰਕ ਮਿਹਨਤ ਵਾਲਾ ਕੰਮ ਦਿਨ ਦੇ ਠੰਢੇ ਹਿੱਸੇ ‘ਚ ਕਰੋ। ਇਸ ਮੌਕੇ ਪ੍ਰਿੰਸੀਪਲ ਪ੍ਰੀਤ ਕਮਲ ਸ਼ਰਮਾ,ਵਾਈਸ ਪ੍ਰਿੰਸੀਪਲ ਜਸਵੀਰ ਕੌਰ ਅਤੇ ਮੈਡਮ ਹਰਮੋਹਨ ਆਦਿ ਹਾਜ਼ਰ ਸਨ।
