ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ – ਸਿੰਘ ਸਾਹਿਬ ਭਾਈ ਰਣਜੀਤ ਸਿੰਘ

0

ਮਾਲੇਰਕੋਟਲਾ, ((ਮੁਨਸ਼ੀ ਫ਼ਾਰੂਕ))- ਗੁਰਦੁਆਰਾ ਸਿੰਘ ਸਭਾ ਮਾਲੇਰਕੋਟਲਾ ਵਿਖੇ ਪੰਥਕ ਅਕਾਲੀ ਲਹਿਰ ਵਲੋ ਵਿਸ਼ਾਲ ਪੰਥਕ ਕਾਨਫਰੰਸ ਸਬੰਧੀ ਹਲਕਾ ਪਾਇਲ ਦੇ ਇੰਚਾਰਜ, ਸਹਿਕਾਰੀ ਮੰਡੀਕਰਨ ਸਭਾ ਮਾਲੇਰਕੋਟਲਾ ਦੇ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਦੇ ਸਹਿਯੋਗ ਸਦਕਾ ਕਰਵਾਈ ਗਈ । ਇਸ ਧਾਰਮਿਕ ਸਮਾਗਮ ਦੌਰਾਨ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਮਾਲੇਰਕੋਟਲਾ ਆਮਦ ‘ਤੇ ਗੁਰਦੁਆਰਾ ਸਿੰਘ ਸਭਾ ਸੱਟਾ ਬਾਜ਼ਾਰ ਵਿਖੇ ਸਮਾਗਮਾਂ ਅੰਦਰ ਸ਼੍ਰੋਮਣੀ ਕਮੇਟੀ ਹਲਕਾ ਮਲੇਰਕੋਟਲਾ ਦੇ ਵਿੱਚੋਂ ਪਹੁੰਚੇ ਸੀਨੀਅਰ ਆਗੂਆਂ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜੀ ਆਇਆ ਆਖਿਆ । ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਵਿੱਚ ਜਾਣ ਬੁਝ ਕੇ ਦੇਰੀ ਕਰ ਰਹੀ ਹੈ ਤਾਂ ਕਿ ਕੋਈ ਵੀ ਪੰਥਕ ਪਰੰਪਰਾਵਾਂ ਨੂੰ ਮੰਨਣ ਵਾਲੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਆਪਣੇ ਹੱਥ ਵਿੱਚ ਨਾ ਕਰ ਲਵੇ ਕਿਉਂਕਿ ਬਾਦਲ ਪਰਿਵਾਰ ਦੀ ਅਜਾਰੇਦਾਰੀ ਹੀ ਕੇਂਦਰ ਸਰਕਾਰ ਨੂੰ ਚੰਗੀ ਲੱਗਦੀ ਹੈ । ਅਗਰ ਪਰਿਵਾਰ ਅਤੇ ਭਾਜਪਾ ਘਿਓ ਖਿਚੜੀ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਵਿੱਚ ਜਾਣ ਬੁਝ ਕੇ ਦੇਰੀ ਕਰ ਰਹੇ ਹਨ । ਉਹਨਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਨੇ ਰੱਜ ਕੇ ਪੰਥਕ ਪਰੰਪਰਾਵਾਂ ਦਾ ਘਾਣ ਕੀਤਾ ਹੈ । ਸ਼੍ਰੋਮਣੀ ਕਮੇਟੀ ਦੀਆਂ ਜਮੀਨਾਂ ਕੌਡੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਹਨ ਪਰ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਗਿਆਨੀ ਅਮਰ ਸਿੰਘ ਐਮ.ਡੀ. ਦਸ਼ਮੇਸ਼ ਕੰਬਾਈਨ ਨੇ ਆਖਿਆ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਮਲੇਰਕੋਟਲਾ ਪਹੁੰਚਣ ‘ਤੇ ਹਲਕੇ ਦੀਆਂ ਸਿੱਖ ਸੰਗਤਾਂ ਵੱਲੋਂ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਉਪਰੰਤ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ਾਲ ਇਕੱਠ ਦੌਰਾਨ ਉਹਨਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਉੱਘੀਆਂ ਸ਼ਖਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ । ਇਸ ਮੌਕੇ ਗਿਆਨੀ ਅਮਰ ਸਿੰਘ ਦਸ਼ਮੇਸ਼ ਕੰਬਾਈਨ, ਭਾਈ ਦਇਆ ਸਿੰਘ ਲਹੌਰੀਆ ਪ੍ਰਧਾਨ ਦਲਬਾਰਾ ਸਿੰਘ ਚਹਿਲ, ਚੇਅਰਮੈਨ ਪ੍ਰਦੱਮਨ ਸਿੰਘ ਦਲੀਲਗੜ੍ਹ, ਸੀਨੀਅਰ ਆਗੂ ਸਰਪੰਚ ਸਤਿੰਦਰ ਸਿੰਘ ਸੇਹਕੇ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਅਮਰੀਕ ਸਿੰਘ ਨਾਰੀਕੇ, ਸੀਨੀਅਰ ਆਗੂ ਸਰਪੰਚ ਚਮਕੌਰ ਸਿੰਘ ਭੈਣੀ ਖੁਰਦ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਡਾ. ਜੀਵਨ ਸਿੰਘ ਮੁਬਾਰਕਪੁਰ ਚੁੰਘਾ, ਸਰਪੰਚ ਗੁਰਪ੍ਰੀਤ ਸਿੰਘ ਕੁੱਪਕਲਾਂ ਮਾਸਟਰ ਨਿਸ਼ਾਨ ਸਿੰਘ ਜਗਵਿੰਦਰ ਸਿੰਘ ਹਰਵਿੰਦਰ ਸਿੰਘ ਲਵਲੀ ਜਥੇਦਾਰ ਕਰਮਜੀਤ ਸਿੰਘ ਬਾਲੇਵਾਲ ਸ਼ੇਰ ਸਿੰਘ ਭੋਗੀਵਾਲ ਗੁਰਜੀਤ ਸਿੰਘ ਸਿੱਧੂ ਕਿਰਪਾਲ ਸਿੰਘ ਚੌਂਦਾ ਹਰਦੇਵ ਸਿੰਘ ਜਵੰਧਾ ਐਡਵੋਕੇਟ ਗੁਰਮੁਖ ਸਿੰਘ ਟਿਵਾਣਾ ਹਰਪਾਲ ਸਿੰਘ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ ਮਨਦੀਪ ਸਿੰਘ ਖੁਰਦ ਬਹਾਦਰ ਸਿੰਘ ਭੂਦਨ ਸਣੇ ਸੀਨੀਅਰ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *