ਨੰਬਰਦਾਰਾਂ ਨਾਲ ਮੈਨੀਫੈਸਟੋ ਚ ਕੀਤੇ ਵਾਅਦਿਆਂ ਨੂੰ ਸਰਕਾਰ ਪੂਰਾ ਕਰੇ: ਨੰਬਰਦਾਰ ਯੂਨੀਅਨ

ਪਟਿਆਲ਼ਾ 9 ਮਈ (ਰਾਜਿੰਦਰ ਸਿੰਘ ਥਿੰਦ)ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਜਿਲਾ ਪਟਿਆਲਾ ਦੀ ਅਤੇ ਤਹਿਸੀਲ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਜਿਲਾ ਪ੍ਰਧਾਨ ਜਗਜੀਤ ਸਿੰਘ ਡੰਡੋਆ , ਤਹਿਸੀਲ ਪ੍ਰਧਾਨ ਜਗਤਾਰ ਸਿੰਘ ਬਾਰਨ, ਦੀ ਅਗਵਾਈ ਹੇਠ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਮਾਤਾ ਨਾਨਕੀ ਨਿਵਾਸ ਵਿਖੇ ਹੋਈ ਇਸ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਨੰਬਰਦਾਰੀ ਜੱਦੀ ਪੁਸਤੀ ਕਰਨਾ, ਮਾਣ ਭੱਤਾ ਪੰਜ ਹਜ਼ਾਰ ਰੁਪਏ ਕਰਨਾ, ਬੱਸ ਕਿਰਾਇਆ ਅਤੇ ਟੋਲ ਟੈਕਸ ਮੁਆਫ ਕਰਨਾ, ਬਾਕੀ ਰਹਿੰਦੀਆ ਤਹਿਸੀਲਾ ਵਿੱਚ ਬੈਠਣ ਲਈ ਕਮਰੇ ਅਲਾਟ ਕਰਨਾ ਪੰਜਾਬ ਸਰਕਾਰ ਨੰਬਰਦਾਰਾ ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੀ ਵਾਦੇ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਇਸ ਮੋਕੇ ਨਵੇ ਬਣੇ ਨੰਬਰਦਾਰ ਸੁਖਵੀਰ ਸਿੰਘ ਦੋਣ ਕਲਾ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਹਾਜਰ ਹੋਏ ਨੰਬਰਦਾਰ ਸਾਹਿਬਾਨ ਜਿਨਾ ਵਿੱਚ ਗੁਰਪ੍ਰੀਤ ਸਿੰਘ ਡਕਾਲਾ , ਪ੍ਰੇਮ ਸਿੰਘ ਢੱਕੜਬਾ, ਬਲਵਿੰਦਰ ਸਿੰਘ ਦੋਣ ਕਲਾ, ਅਮਰੀਕ ਸਿੰਘ ਅਕੋਤ, ਬਲਵਿੰਦਰ ਸਿੰਘ ਡਕਾਲਾ, ਮੋਹਣ ਲਾਲ ਪੰਜੋਲਾ, ਫਤਹਿ ਸਿੰਘ ਲਚਕਾਣੀ, ਜੋਧ ਸਿੰਘ ਅਜਨੌਦਾ, ਜਸਬੀਰ ਸਿੰਘ ਕਰਹਾਲੀ, ਹਰਵੀਰ ਸਿੰਘ ਕਰਹਾਲੀ, ਰਣਬੀਰ ਸਿੰਘ ਲਚਕਾਣੀ, ਕਰਮਜੀਤ ਸਿੰਘ ਅਸਹਿਬਪੁਰਾ, ਬਲਕਾਰ ਸਿੰਘ ਡੰਡੋਆ, ਚਮਕੌਰ ਸਿੰਘ ਸੇਖੂਪੁਰ, ਹਰਚੰਦ ਸਿੰਘ,ਸੁਰਿੰਦਰ ਸਿੰਘ ਡਕਾਲਾ ਅਦਿ ਹਾਜਰ ਹੋਏ
