ਪੱਟੀ ਗੋਲੀਕਾਂਡ : ਲੜਕੀ ਦੀ ਜ਼ਿੰਦਗੀ ਬਰਬਾਦ, ਪਰਿਵਾਰ ਨੇ ਇਨਸਾਫ਼ ਲਈ ਲਾਈ ਗੁਹਾਰ-

0

ਗੋਲੀ ਕਾਂਡ ਵਿੱਚ ਵਰਤੇ ਗਏ ਹਥਿਆਰ ਦੇ ਲਾਇਸੰਸ ਧਾਰਕ ਅਤੇ ਅਤੇ ਦੋਸ਼ੀ ਤੱਕ ਹਥਿਆਰ ਪਹੁੰਚਾਉਣ ਵਾਲੇ ਉਸਦੇ ਬੇਟੇ ਨੂੰ ਗਿਰਫਤਾਰ ਕਰਨ ਵਿੱਚ ਪੁਲਿਸ ਹੁਣ ਤੱਕ ਰਹੀ ਹੈ ਨਾਕਾਮ-ਐਡਵੋਕੇਟ ਸਿਮਰਨਜੀਤ ਕੌਰ 

ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰਗਿੱਲ ): ਅਜੋਕੇ ਸਮੇਂ ਵਿੱਚ ਸਮਾਜਿਕ ਸੰਤੁਲਨ ਲਗਾਤਾਰ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਸਮਾਜ ਤੋਂ ਚੰਗੇ ਵਰਤਾਅ, ਸਾਂਝੇ ਭਾਈਚਾਰੇ ਅਤੇ ਆਪਸੀ ਪਿਆਰ ਦੀ ਉਮੀਦ ਕੀਤੀ ਜਾਂਦੀ ਹੈ, ਉਹੀ ਸਮਾਜ ਅੱਜ ਨਸ਼ਿਆਂ ਅਤੇ ਯੁਵਾ ਪੀੜੀ ਦੀ ਗਲਤ ਸੋਚ ਕਾਰਨ ਗਿਰਾਵਟ ਵੱਲ ਵੱਧ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਪੱਟੀ, ਜ਼ਿਲ੍ਹਾ ਤਰਨਤਾਰਨ ਵਿੱਚ ਸਾਹਮਣੇ ਆਈ, ਜਿੱਥੇ ਮਿਤੀ 22/2/2026 ਨੂੰ ਇੱਕ ਨੌਜਵਾਨ ਵੱਲੋਂ  ਲੜਕੀ ਨੂੰ ਮਾਰਨ ਦੀ ਨੀਅਤ ਨਾਲ ਤਿੰਨ ਗੋਲੀਆਂ ਮਾਰ ਦਿੱਤੀਆਂ ਗਈਆਂ।ਦੋਸ਼ੀ ਲੜਕੀ ਨੂੰ ਮ੍ਰਿਤਕ ਸਮਝ ਕੇ ਮੌਕੇ ਤੋਂ ਫਰਾਰ ਹੋ ਗਿਆ, ਪਰ ਕਹਿੰਦੇ ਹਨ ਕਿ “ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ।” ਗੰਭੀਰ ਰੂਪ ਵਿੱਚ ਜ਼ਖਮੀ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਲੜਕੀ ਦੇ ਸਿਰ, ਮੂੰਹ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਅਤੇ ਅੱਜ ਇੱਕ ਜਿੰਦਾ ਲਾਸ਼ ਵਾਂਗ ਜੀਵਨ ਬਤੀਤ ਕਰ ਰਹੀ ਹੈ।ਇੱਕ ਪਾਸੇ ਲੜਕੀ ਦੀ ਜ਼ਿੰਦਗੀ ਤਬਾਹ ਹੋ ਗਈ, ਜਦਕਿ ਦੂਜੇ ਪਾਸੇ ਕਾਤਲਾਨਾ ਹਮਲਾ ਕਰਨ ਵਾਲਾ ਨੌਜਵਾਨ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ।ਇਸ ਸਬੰਧੀ ਅੰਮ੍ਰਿਤਸਰ ਵਿੱਚ ਐਡਵੋਕੇਟ ਸਿਮਰਨਜੀਤ ਕੌਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪੀੜਤ ਲੜਕੀ ਅਤੇ ਓਸ ਦਾ ਪਰਿਵਾਰ ਵੀ ਮੌਜੂਦ ਸੀ। ਇਸ ਮੌਕੇ ਐਡਵੋਕੇਟ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲਾਂ ਦੋ ਮੁਲਜ਼ਮਾਂ ਕਰਨਦੀਪ ਉਰਫ ਕਰਨ ਅਤੇ ਵਿਸ਼ਾਲ  ਨੂੰ ਨਾਮਜ਼ਦ ਕੀਤਾ ਗਿਆ ਸੀ, ਪਰ ਬਾਅਦ ਵਿੱਚ ਦੋ ਹੋਰ ਵਿਅਕਤੀਆਂ ਨੂੰ ਵੀ ਕੇਸ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹਨਾਂ ਵੱਲੋਂ ਹੀ ਹਮਲਾਵਰ ਨੂੰ ਹਥਿਆਰ ਮੁਹਈਆ ਕਰਵਾਇਆ ਗਿਆ ਸੀ ਉਹਨਾਂ ਦੱਸਿਆ ਕਿ ਤਰਨਦੀਪ ਸਿੰਘ ਜੋ ਕਿ ਕਰਨਦੀਪ ਦਾ ਦੋਸਤ ਸੀ ਉਸ ਵੱਲੋਂ ਆਪਣੇ ਪਿਤਾ ਮਨਜਿੰਦਰ ਸਿੰਘ ਦਾ ਦਾ ਲਾਇਸੈਂਸ ਹਥਿਆਰ ਕਰਮਦੀਪ ਨੂੰ ਦਿੱਤਾ ਜਿਸ ਦੇ ਨਾਲ ਰੂਬੀ  ਨਾਮਕ ਲੜਕੀ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕਰਨਦੀਪ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਜੋ ਉਸਦੇ ਸਿਰ ਮੂੰਹ ਅਤੇ ਪੇਟ ਵਿੱਚ ਲੱਗੀਆਂ ਉਹਨਾਂ ਕਿਹਾ ਕਿ ਇਹ ਦੋਨੋਂ ਹੀ ਵਿਅਕਤੀ ਜਿਨਾਂ ਨੇ ਹਥਿਆਰ ਕਰਨ ਦੀ ਤੱਕ ਪਹੁੰਚਾਇਆ ਅਤੇ ਜਿਸ ਦੇ ਨਾਂ ਤੇ ਇਸ ਹਥਿਆਰ ਦਾ ਲਾਇਸੰਸ ਸੀ ਇਸ ਕੇਸ ਦੇ ਵਿੱਚ ਦੋਸ਼ੀ ਹਨ ਜੋ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਐਡਵੋਕੇਟ ਸਿਮਰਨਜੀਤ ਕੌਰ ਨੇ ਦੱਸਿਆ ਗਿਆ ਕਿ ਦੋਸ਼ੀਆਂ ਇੰਟਰਿਮ ਬੇਲ ਵੀ ਰੱਦ ਕਰਵਾ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਅਜੇ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਪੀੜਤ ਪਰਿਵਾਰ ਨੇ  ਕੀਤੀ ਇਨਸਾਫ਼ ਦੀ ਮੰਗ ਦੋਸ਼ੀਆਂ ਨੂੰ ਮਿਲੇ ਸਖਤ ਸਜ਼ਾ -ਸਮਾਜ ਸੇਵੀ ਸੰਸਥਾਵਾਂ ਕੋਲੋਂ ਮੰਗੀ ਮਦਦ-ਲੜਕੀ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਦੀ ਲੜਕੀ ਦੀਆਂ ਤਕਰੀਬਨ ਦੋ ਸਰਜਰੀਆਂ ਹੋ ਚੁੱਕੀਆਂ ਹਨ ਅਤੇ ਹੋਰ ਸਰਜਰੀਆਂ ਵੀ ਬਾਕੀ ਹਨ ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੀ ਦੇ ਮੂੰਹ ਸਿਰ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ ਸਨ ਅਤੇ ਸਿਰ ਵਿੱਚ ਲੱਗੀ ਹੋਈ ਗੋਲੀ ਦੇ ਕਾਰਨ ਉਹਨਾਂ ਦੀ ਲੜਕੀ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਅਤੇ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਜੀਵਨ ਬਤੀਤ ਕਰ ਰਹੀ ਹੈ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਜੋ ਵਿਅਕਤੀ ਵੀ ਉਹਨਾਂ ਦੀ ਲੜਕੀ ਨੂੰ ਇਸ ਹਾਲਤ ਦੇ ਵਿੱਚ ਪਹੁੰਚਾਉਣ ਲਈ ਜਿੰਮੇਵਾਰ ਹਨ ਉਹਨਾਂ ਖਿਲਾਫ ਸਖਤ ਸਜ਼ਾ ਦੀ ਮੰਗ ਕਰਦੇ ਹਨ ਉਨ੍ਹਾਂ ਕਿਹਾ ਕਿ ਧੀ ਦੇ ਇਲਾਜ ਲਈ ਉਹ ਵਿਆਜ ‘ਤੇ ਪੈਸੇ ਲੈ ਕੇ ਇਲਾਜ ਕਰਵਾ ਰਹੇ ਹਨ। ਪਰਿਵਾਰ ਦੀ ਮਾਲੀ ਹਾਲਤ ਕਮਜ਼ੋਰ ਹੋਣ ਕਾਰਨ ਹੁਣ ਇਲਾਜ ਜਾਰੀ ਰੱਖਣਾ ਵੀ ਮੁਸ਼ਕਿਲ ਹੋ ਗਿਆ ਹੈ।ਪੀੜਤ ਪਰਿਵਾਰ  ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਹੱਥ ਜੋੜ ਕੇ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਦੇ ਇਲਾਜ ਲਈ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਆਮ ਜੀਵਨ ਜੀ ਸਕੇ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਫਰਾਰ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ।

Leave a Reply

Your email address will not be published. Required fields are marked *