ਪੰਜਾਬ ਸਰਕਾਰ ਤੋਂ ਆਪਣੀਆ ਮੰਗਾ ਲਾਗੂ ਕਰਵਾਉਣ ਲਈ ਨੰਬਰਦਾਰ ਹੋਏ ਇਕਜੁਟ

ਬਰਨਾਲਾ/ ਧਨੌਲਾ ,7 ਮਈ (ਰਾਈਆ)- ਆਪਣੀਆ ਜਾਇਜ ਮੰਗਾਂ ਲਾਗੂ ਕਰਵਾਉਣ ਲਈ ਵੱਡਾ ਇੱਕਠ ਕਰਦਿਆਂ ਹੋਇਆ ਪੰਜਾਬ ਨੰਬਰਦਾਰ ਯੂਨੀਅਨ ਨੇ ਆਪਣੀ ਇਕਜੁਟਤਾ ਕੀਤੀ ਗਈ। ਤਾ ਜੋ ਉਹ ਆਪਣੀਆ ਜਾਇਜ ਮੰਗਾਂ ਨੂੰ ਏਕਤਾ ਦੇ ਬਲ ਨਾਲ ਲਾਗੂ ਕਰਵਾ ਸਕਣ। ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਦਰਸ਼ਨ ਸਿੰਘ ਅਤੇ ਪ੍ਰਧਾਨ ਹਰਿੰਦਰ ਸਿੰਘ ਦੀ ਅਗਵਾਈ ਹੇਠ ਰੱਖੇ ਗਏ ਇੱਕਠ ਵਿੱਚ ਗੁਰਤੇਜ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਧਨੌਲਾ ,ਸੁਖਵਿੰਦਰ ਸਿੰਘ ਦਾਨਗੜ੍ਹ, ਆਦਿ ਨੇ ਇਕਸੁਰ ਹੁੰਦਿਆ ਹੋਇਆ ਕਿਹਾ ਕਿ ਸਰਕਾਰ ਵੱਲੋਂ ਮੈਨੀਫੈਸਟੋ ਵਿਚ ਨੰਬਰਦਾਰਾਂ ਦੀਆਂ ਮੰਨੀਆਂ ਗਈਆਂ ਸਾਰੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇਂ। ਉਨਾ ਆਖਿਆ ਕਿ ਨੰਬਰਦਾਰਾਂ ਨੂੰ ਬੱਸ ਸਫਰ ਤੇ ਟੋਲ ਟੈਕਸ ਮੁਆਫ ਕਰਨ ਦੇ ਨਾਲ ਨਾਲ ਸਮੂਹ ਸਬ ਤਹਿਸੀਲ ਕੰਪਲੈਕਸਾਂ ਅੰਦਰ ਬੈਠਣ ਲਈ ਕਮਰੇ ਮੁਹੱਈਆ ਕਰਵਾਉਣ ਤੋਂ ਇਲਾਵਾ ਜੱਦੀ ਪੁਸਤੀ ਪਿਰਤ ਅਨੁਸਾਰ ਨੰਬਰਦਾਰ ਦੇ ਵਾਰਿਸ ਨੂੰ ਹੀਂ ਨੰਬਰਦਾਰ ਬਣਾਇਆ ਜਾਵੇਂ ਨੰਬਰਦਾਰਾ ਦਾ ਵਧਾਏ ਗਏ ਮਾਣ ਭੱਤੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਏ ਸਬੰਧੀ ਬੁਲਾਰਿਆ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ।
