ਤਿੰਨ ਰੋਜ਼ਾ 15ਵਾਂ ਸਾਲਾਨਾ ਵਿਸ਼ਾਲ ਭੰਡਾਰਾਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ  

0

ਫਿਲੌਰ/ਅੱਪਰਾ, (ਦੀਪਾ)-ਮੰਦਿਰ ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਬ ਸਾਂਝਾ ਦਰਬਾਰ ਪਿੰਡ ਉੜਾਪੜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15ਵਾਂ ਸਾਲਾਨਾ ਵਿਸ਼ਾਲ ਭੰਡਾਰਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ। ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਬਲਵਿੰਦਰ ਲੱਡੂ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੰਦਿਰ ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਵ ਸਾਂਝਾ ਦਰਬਾਰ ਪਿੰਡ ਉੜਾਪੜ ਵਿਖੇ ਪਹਿਲੇ ਦਿਨ ਸ਼ੁੱਕਰਵਾਰ ਸਵੇਰੇ ਹਵਨ-ਯੱਗ ਕੀਤਾ ਗਿਆ, ਦੂਸਰੇ ਦਿਨ ਸਵੇਰੇ 10 ਵਜੇ ਝੰਡੇ ਚੜਾਉਣ ਦੀਆਂ ਰਸਮਾਂ ਅਦਾ ਕੀਤੀ ਗਈ, ਉਪਰੰਤ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ‘ਚ ਇੰਸੂ ਨਕਾਲ ਐਂਡ ਪਾਰਟੀ ਨੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਆਇਆਂ ਸੰਗਤਾਂ ਨੂੰ ਹੱਸਾ ਹੱਸਾ ਕੇ ਢਿੱਡੀਂ ਪੀੜ੍ਹਾ ਪਾਇਆਂ। ਸ਼ਾਮ 03 ਵਜੇ ਬੇੜੇ ਤਾਰਨ ਦੀ ਰਸਮ ਦਰਬਾਰ ਝੰਡੀ ਪੀਰ ਵਿਖੇ ਅਦਾ ਕੀਤੀ ਗਈ। ਦੇਰ ਰਾਤ 09 ਵਜੇ ਸਟੇਜ ਦੀ ਸ਼ੁਰੂਆਤ ਕੀਤੀ ਗਈ, ਜਿਸ ‘ਚ ਗੋਪੀ ਰੁੜਕੀ ਆਈਆਂ ਸੰਗਤਾਂ ਨੂੰ ਬਾਬਾ ਬਾਲਕ ਨਾਥ ਜੀ ਦੀ ਮਹਿਮਾਂ ਦਾ ਗੁਣਗਾਨ ਕਰਕੇ ਝੂਮਣ ਲਗਾ ਦਿੱਤਾ। ਤੀਸਰੇ ਦਿਨ ਮੰਦਿਰ ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਵ ਸਾਂਝਾ ਦਰਬਾਰ ਪਿੰਡ ਮਾਹਲ ਖੁਰਦ ਨੇੜੇ ਔੜ ਵਿਖੇ ਸਵੇਰੇ 10 ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸਟੇਜ ਦੀ ਕਾਰਵਾਈ ਕੀਤੀ ਜਾਵੇਗੀ, ਜਿਸ ਪੰਜਾਬ ਦੇ ਪ੍ਰਸਿੱਧ ਕਵਾਲਾਂ ਚੋਂ ਸਰਬਜੀਤ ਕਵਾਲ, ਗੁਰਕੀਰਤ ਸਿੰਘ ਰਿੱਕੀ ਮੰਡੀ ਗੋਬਿੰਦਗੜ੍ਹ, ਆਰ ਦੇ ਮੱਟੂ, ਰਾਂਝਣ ਅਲੀ, ਪ੍ਰਵੇਜ਼ ਆਲਮ ਹਰਿਆਣਾ ਵਾਲੇ ਨੇੇ ਬਾਬਾ ਬਾਲਕ ਨਾਥ ਜੀ ਦੀਆਂ ਸੁਪਰ ਹਿੱਟ ਭੇਟਾਂ ਗਾਕੇ ਕਰਕੇ ਆਇਆਂ ਸੰਗਤਾਂ ਨੂੰ ਝੂਮਣ ਲਗਾ ਦਿੱਤਾ। ਦੇਰ ਰਾਤ ਸਟੇਜ ਕਾਰਵਾਈ ਸ਼ੁਰੂ ਕੀਤੀ ਗਈ, ਦੇਰ ਰਾਤ ਉਵੇਸ ਕਵਾਲ ਐਂਡ ਪਾਰਟੀ ਗੜਭਦਾਣਾ ਵਾਲਿਆਂ ਨੇ ਕਵਾਲੀਏ ਮਹਿਫਲ ਸਜਾਈ ਅਤੇ ਧਰਮਵੀਰ ਪ੍ਰਦੇਸੀ ਡਰਾਮਾ ਦੁਰਾਨ ਆਇਆਂ ਸੰਗਤਾਂ ਨੂੰ ਹੱਸਾ ਹੱਸਾ ਕੇ ਢਿੱਡੀਂ ਪੀੜਾਂ ਪਾਇਆ। ਇਸ ਸਮਾਗਮ ਦੁਰਾਨ ਬਾਬਾ ਅਮਰਜੀਤ ਚੰਦ ਕਰੀਮ ਜਲੰਧਰ ਵਾਲੇ, ਸਾਂਈ ਖਿੱਲੂ ਡੌਲਰਾ ਵਾਲੀ ਸਰਕਾਰ ਜਲੰਧਰ ਵਾਲੇ, ਬਾਬਾ ਰਵਿੰਦਰ ਗੁੱਗੂ ਪੰਜ ਪੀਰ ਦਰਬਾਰ ਰਾਹੋਂ, ਬਾਬਾ ਮੀਕਾ ਮਾਹਾਮਾਈ ਦਰਬਾਰ ਮੱਲੂਪੋਤਾ ਵਾਲੇ, ਬਾਬਾ ਜਿੰਦਰ ਰਾਹੋਂ, ਭਗਤ ਸੁਰਜੀਤ ਬਾਬਾ ਬਾਲਕ ਨਾਥ ਜੀ ਮੰਦਰ ਰਾਹੋਂ, ਦਰਸ਼ਨ ਰਾਮ ਜ਼ਿੰਦਾ ਸ਼ਾਹ ਖ਼ੁਆਜਾ ਸਰਕਾਰ ਗੜੂਪੜ, ਸਾਂਈ ਬਲਦੇਵ ਸ਼ਾਹ ਜੀ ਕਾਦਰੀ ਤਿ੍ਵੈਣੀ ਮੰਦਰ ਇੰਦਣਾਂ ਕਲਾਸਕੇ ਵਾਲੇ, ਹੀਰਾ ਲਾਲ ਬਲਾਚੌਰ, ਬਾਬਾ ਪਾਲਾ ਜੈਠੂ ਮਜਾਰਾ, ਬਾਬਾ ਸੰਦੀਪ ਬਲਾਚੌਰ, ਬਾਬਾ ਮੇਜਰ ਖੋਥੜਾ, ਡਾ.ਕੁਲਵੀਰ ਮੱਤਫਲੂ, ਸੋਹਣ ਸਿੰਘ ਮੱਤਫਲੂ, ਪ੍ਰੇਮ ਨਵਾਂ ਸ਼ਹਿਰ, ਵਿਜੇ ਜਾਲਡਾ, ਡਾ. ਅਸ਼ਵਨੀ ਕੁਮਾਰ ਅਲੀ ਪੁਰ, ਹਰਭਜਨ ਪੰਮਾ ਲੁਧਿਆਣਾ, ਸਾਂਈ ਬਿੱਟੂ ਸ਼ਾਹ ਜੀ ਲੁਧਿਆਣਾ, ਪ੍ਰੀਤੀ ਬਾਈ, ਬਾਬਾ ਪਿਆਰਾ, ਬਾਬਾ ਰਾਜੀ, ਸੰਜੀਵ ਆਦਮਪੁਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਫ਼ੱਕਰ ਫ਼ਕੀਰ ਉਚੇਚੇ ਤੌਰ ਤੇ ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਜੀ ਸਰਬ ਸਾਂਝਾ ਦਰਬਾਰ ਪਿੰਡ ਮਾਹਲ ਖੁਰਦ ਪਹੁੰਚ ਕੇ ਆਇਆ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਡਾ. ਦੇਸ ਰਾਜ ਪੁਰੀ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਲਗਾਇਆ ਗਿਆ, ਜਿਸ ਵਿੱਚ 169 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ। ਇਸ ਮੌਕੇ ਮੰਦਿਰ ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਬਾਬਾ ਬਲਵਿੰਦਰ ਲੱਡੂ ਓੁੜਾਪੜ, ਪ੍ਧਾਨ ਪਲਵਿੰਦਰ ਸਿੰਘ ਦੁਸਾਂਝ, ਵਾਇਸ ਪ੍ਰਧਾਨ ਅਮਿਤ ਅਰੋੜਾ ਫਿਲੌਰ, ਵਾਇਸ ਪ੍ਧਾਨ ਪਰਮਜੀਤ ਸਿੰਘ ਓੁੜਾਪੜ, ਹੈਂਡ ਖਜਾਨਚੀ ਜਸਵਿੰਦਰ ਸਿੰਘ ਜੈਨ ਪੁਰ, ਸਹਾਇਕ ਖਜਾਨਚੀ ਸੁਖਪ੍ਰੀਤ ਸਿੰਘ ਓੁੜਾਪੜ, ਮੈਡੀਕਲ ਇੰਚਾਰਜ਼ ਡਾ. ਦੇਸ ਰਾਜ ਪੁਰੀ ਲੁਧਿਆਣਾ, ਸਲਾਹਕਾਰ ਇੰਦਰਜੀਤ ਸਿੰਘ ਸਲੋਹ, ਵਾਇਸ ਸਲਾਹਕਾਰ ਲਸ਼ਮਣ ਦਾਸ ਸਲੋਹ ਅਤੇ ਸੁਖਵਿੰਦਰ ਕੁਮਾਰ ਓੁੜਾਪੜ, ਅਮਰਜੀਤ ਓੁੜਾਪੜ, ਪ੍ਰੈਸ ਸਕੱਤਰ ਸੁਰਿੰਦਰ ਪਾਲ ਕੁੱਕੂ ਦੁਸਾਂਝ ਕਲਾਂ ਅਤੇ , ਜਸ਼ਨਪ੍ਰੀਤ, ਹਰਨੇਕ ਸਿੰਘ ਪੱਦੀ ਜਗੀਰ, ਮਨਜੀਤ ਲਾਲ, ਰਾਜ ਮੁਠੱਡਾ ਕਲਾਂ, ਸਾਬੀ ਉੜਾਪੜ, ਜਸਪਾਲ ਉੜਾਪੜ, ਮੋਹਿਤ ਦਿੱਲੀ, ਬਿੰਦਰ ਹਲਵਾਈ, ਮਨਵੀਰ ਚੰਡੀਗੜ੍ਹ, ਕਰਨ ਚੰਡੀਗੜ੍ਹ, ਹਰਭਜਨ ਚੰਡੀਗੜ੍ਹ, ਅਕਾਸ਼ ਵੈਰਸੀਆਂ , 

ਸੰਜੇ ਹੈਬੋਵਾਲ, ਪੰਕਜ, ਰਾਗਵ ਖਰਵੰਦਾ, ਨਰੇਸ਼ ਸੁੰਮਨ, ਬਲਵੀਰ ਕੌਰ, ਪਵਨਪ੍ਰੀਤ ਕੌਰ, ਦਲਜੀਤ ਕੌਰ, ਨਵਜੋਤ ਕੌਰ, ਕਰਨਜੀਤ ਕੌਰ, ਸਵਾਤੀ ਤੋਂ ਇਲਾਵਾਂ ਇਲਾਕੇ ਭਰ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ। ਇਸ ਸਮੇਂ ਮੰਦਰ ਦੀ ਪ੍ਬੰਧਕ ਕਮੇਟੀ ਵੱਲੋਂ ਸਵੇਰ ਤੋਂ ਸੰਗਤਾਂ ਲਈ ਚਾਹ-ਪਕੌੜਿਆਂ ਅਤੇ ਬਾਬਾ ਜੀ ਦਾ ਲੰਗਰ ਭੰਡਾਰਾਂ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *