ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਡਾਕਟਰੀ ਟੀਮ ਦਾ ਸਨਮਾਨ, ਐਕਸੀਡੈਂਟ ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ

0
Oplus_16908288

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)– ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਮਨੁੱਖਤਾ ਅਤੇ ਸੇਵਾ ਦੀ ਮਿਸਾਲ ਵੇਖਣ ਨੂੰ ਮਿਲੀ, ਜਦੋਂ ਸੜਕ ਹਾਦਸੇ ਵਿੱਚ ਜਖ਼ਮੀ ਹੋਏ ਮਰੀਜ਼ ਬਲਵੀਰ ਸਿੰਘ ਨੇ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਹਸਪਤਾਲ ਦੇ ਐੱਸ ਐਮ ਓ ਡਾ. ਰਵੀ ਕਾਂਤ ਗੁਪਤਾ, ਅਰਥੋ ਡਾ. ਅਨਿਲ ਕੁਮਾਰ ਗਰਗ ਅਤੇ ਸਮੁੱਚੀ ਡਾਕਟਰੀ ਟੀਮ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬਲਵੀਰ ਸਿੰਘ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੌਰਾਨ ਉਸਦੇ ਪੈਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾ. ਰਵੀ ਕਾਂਤ ਗੁਪਤਾ ਦੀ ਅਗਵਾਈ ਹੇਠ ਡਾ. ਅਨਿਲ ਕੁਮਾਰ ਗਰਗ ਅਤੇ ਟੀਮ ਵੱਲੋਂ ਲਗਾਤਾਰ ਲਗਭਗ ਪੰਦਰਾਂ ਦਿਨ ਤੱਕ ਇਲਾਜ ਕੀਤਾ ਗਿਆ। ਡਾਕਟਰਾਂ ਦੀ ਮਹਿਨਤ ਅਤੇ ਸਹੀ ਇਲਾਜ ਦੇ ਨਤੀਜੇ ਵਜੋਂ ਮਰੀਜ਼ ਹੁਣ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕਾ ਹੈ। ਇਸ ਮੌਕੇ ਬਲਵੀਰ ਸਿੰਘ ਨੇ ਕਿਹਾ ਕਿ ਮੈਂ ਸਿਵਲ ਹਸਪਤਾਲ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ। ਜਦੋਂ ਮੈਂ ਹਸਪਤਾਲ ਆਇਆ ਸੀ, ਮੇਰੀ ਹਾਲਤ ਬਹੁਤ ਖ਼ਰਾਬ ਸੀ ਪਰ ਡਾਕਟਰ ਸਾਹਿਬਾਨ ਨੇ ਦਿਨ-ਰਾਤ ਮੇਰੀ ਦੇਖਭਾਲ ਕੀਤੀ। ਅੱਜ ਮੈਂ ਬਿਲਕੁਲ ਠੀਕ ਹਾਂ, ਇਹ ਸਭ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ। ਮੈਂ ਖਾਸ ਕਰਕੇ ਡਾ. ਰਵੀ ਕਾਂਤ ਗੁਪਤਾ ਅਤੇ ਡਾ. ਅਨਿਲ ਕੁਮਾਰ ਗਰਗ ਦਾ ਰਿਣੀ ਹਾਂ ਜਿਨ੍ਹਾਂ ਨੇ ਮੇਰਾ ਹੌਸਲਾ ਬਣਾਇਆ ਰੱਖਿਆ ਅਤੇ ਅੱਜ ਸਮੁੱਚੀ ਟੀਮ ਦਾ ਧੰਨਵਾਦ ਅਤੇ ਸਨਮਾਨਿਤ ਕੀਤਾ ਗਿਆ ਹੈ। ਡਾ. ਅਨਿਲ ਕੁਮਾਰ ਗਰਗ ਨੇ ਕਿਹਾ ਕਿ ਜਦੋਂ ਮਰੀਜ਼ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸਦੇ ਪੈਰ ‘ਤੇ ਗੰਭੀਰ ਸੱਟਾਂ ਸਨ। ਸਹੀ ਸਮੇਂ ‘ਤੇ ਇਲਾਜ ਅਤੇ ਲਗਾਤਾਰ ਮਾਨੀਟਰਿੰਗ ਨਾਲ ਅਸੀਂ ਉਸਦੀ ਹਾਲਤ ਵਿੱਚ ਸੁਧਾਰ ਲਿਆਏ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਮਰੀਜ਼ ਨੂੰ ਬਿਹਤਰ ਇਲਾਜ ਮਿਲੇ ਅਤੇ ਉਹ ਜਲਦੀ ਸਿਹਤਯਾਬ ਹੋਵੇ। ਬਲਵੀਰ ਸਿੰਘ ਦਾ ਪੂਰੀ ਤਰ੍ਹਾਂ ਠੀਕ ਹੋਣਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਐੱਸ ਐਮ ਓ ਡਾ. ਰਵੀ ਕਾਂਤ ਗੁਪਤਾ ਨੇ ਕਿਹਾ ਕਿ ਮਰੀਜ਼ ਦੀ ਸਿਹਤ ਸਭ ਤੋਂ ਪਹਿਲਾਂ ਹੁੰਦੀ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਮਰੀਜ਼ ਨੂੰ ਬਿਹਤਰ ਤੋਂ ਬਿਹਤਰ ਇਲਾਜ ਪ੍ਰਦਾਨ ਕਰੀਏ। ਬਲਵੀਰ ਸਿੰਘ ਦੀ ਸਿਹਤਯਾਬੀ ਸਾਡੇ ਲਈ ਖੁਸ਼ੀ ਦੀ ਗੱਲ ਹੈ। ਇਹ ਸਾਰੀ ਟੀਮ ਦੀ ਸਾਂਝੀ ਮਹਿਨਤ ਦਾ ਨਤੀਜਾ ਹੈ। ਅਸੀਂ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਉਦੋਂ ਖੁਸ਼ੀ ਜਿਆਦਾ ਮਿਲਦੀ ਹੈ ਜਦੋਂ ਠੀਕ ਹੋਣ ਬਾਅਦ ਮਰੀਜ਼ ਡਾਕਟਰਾਂ ਨੂੰ ਮਿਲਣ ਦੇ ਨਾਲ ਨਾਲ ਸਨਮਾਨਿਤ ਕਰਨ। ਉਹਨਾਂ ਜਿੱਥੇ ਠੀਕ ਹੋਏ ਮਰੀਜ ਬਲਵੀਰ ਸਿੰਘ ਦਾ ਡਾਕਟਰੀ ਟੀਮ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ ਉਥੇ ਅਪੀਲ ਕੀਤੀ ਕਿ ਇਸ ਹਸਪਤਾਲ ਵਿਚ ਹਰ ਤਰ੍ਹਾਂ ਦੀ ਬਿਮਾਰੀ ਹੋ ਰਿਹਾ ਹੈ ਹਰ ਵਾਰਡ ਡਾਕਟਰਾਂ ਦੀ ਮੌਜ਼ੂਦ ਰਹਿੰਦੀ ਹੈ ਇਸ ਲਈ ਆਪਣੀ ਸਿਹਤ ਸੰਭਾਲ ਲਈ ਜਾਂ ਵੱਡੀ ਬਿਮਾਰੀ ਦੇ ਇਲਾਜ ਲਈ ਹਸਪਤਾਲ ਆ ਸਕਦੇ ਹੋ ਜਿੱਥੇ ਕਿ ਇੱਕ ਰੁਪਇਆ ਵੀ ਨਹੀਂ ਲੱਗੇਗਾ। ਇਸ ਮੌਕੇ ਮਰੀਜ਼ ਅਤੇ ਉਸਦੇ ਪਰਿਵਾਰਕ ਮੈਂਬਰ ਅਤੇ ਡਾਕਟਰਾਂ ਟੀਮ ਦੀ ਮੌਜ਼ੂਦ ਰਹੀ।

Leave a Reply

Your email address will not be published. Required fields are marked *