ਬਤੌਰ ਜੁਆਇੰਟ ਡਾਇਰੈਕਟਰ ਸੇਵਾਮੁੁਕਤ ਹੋਏ ਪਰਮਜੀਤ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

0

ਮੋਰਿੰਡਾ (ਮਜ਼ੀਦ ਖਾਨ)-ਮਾਈ ਭਾਰਤ ਮਨਿਸਟਰੀ ਆਫ਼ ਯੂਥ ਅਫੇਅਰਜ਼ ਅਤੇ ਸਪੋਰਟਸ ਭਾਰਤ ਸਰਕਾਰ ਤੋਂ ਜੁਆਇੰਟ ਡਾਇਰੈਕਟਰ ਸੇਵਾਮੁਕਤ ਹੋਏ ਪਰਮਜੀਤ ਸਿੰਘ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਤੇ ਮਨਿਸਟਰੀ ਦੇ ਚੀਫ਼ ਐਗਜ਼ੀਕਿਊਟਿਵ ਆਈਏਐਸ ਅਧਿਕਾਰੀ ਡਾ ਪ੍ਰਿਯਾਂਕ ਸ਼ੁਕਲਾ ਨੇ ਕਿਹਾਕਿ ਪਰਮਜੀਤ ਸਿੰਘ ਨੇ ਆਪਣੀ ਨੌਕਰੀ ਦਾ ਸਫ਼ਰ ਹਿਮਾਚਲ ਪ੍ਰਦੇਸ ਦੇ ਲੋਰਸਪਿੱਤੀ ਤੋਂ ਬਤੌਰ ਜ਼ਿਲ੍ਹਾ ਯੂਥ ਕੌਆਰਡੀਨੇਟਰ ਵਜ਼ੋ ਸ਼ੁਰੂ ਕੀਤੀ ਤੇ ਅੱਜ ਬਤੌਰ ਜੁਆਇੰਟ ਡਾਇਰੈਕਟਰ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾਕਿ ਇਨਾਂ ਨੇ ਆਪਣੇ ਪਰਿਵਾਰ ਤੋਂ ਵੱਧ ਆਪਣੀ ਡਿਊਟੀ ਨੂੰ ਤਰਜ਼ੀਹ ਦੇ ਕੇ ਨੌਜਵਾਨ ਵਰਗ ਦੀ ਦਸ਼ਾ ਤੇ ਦਿਸ਼ਾ ਬਣਲਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾਕਿ ਮੈ ਸਮਝਦੀ ਹਾਂ ਕਿ ਇੱਕ ਮੁਲਾਜ਼ਮ ਹੋਵੇ ਜਾ ਅਧਿਕਾਰੀ ਉਸ ਦੇ ਦੋ ਪਰਿਵਾਰ ਹੁੰਦੇ ਹਨ ਇੱਕ ਗ੍ਰਸਿਥੀ ਜੀਵਨ ਵਾਲਾ ਤੇ ਦੂਜਾ ਜਿੱਥੇ ਉਹ ਡਿਊਟੀ ਦੌਰਾਨ ਆਪਣੇ ਸਾਥੀ ਮੁਲਾਜ਼ਮਾ ਨਾਲ ਸਮੇਂ ਗੁਜ਼ਾਰਦਾ ਹੈ ਜਾ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਵਿਚ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰਦਾ ਹੈ। ਡਾਇਰੈਕਟਰ ਪ੍ਰਸ਼ਾਤ ਗੌਤਮ ਨੇ ਕਿਹਾਕਿ ਨੌਜਵਾਨਾਂ ਦੇ ਵਿਭਾਗ ਤੋਂ ਸੇਵਾਮੁਕਤ ਹੋ ਰਹੇ ਪਰਮਜੀਤ ਸਿੰਘ ਨੂੰ ਪ੍ਰਮਾਤਮਾਂ ਨੌਜਵਾਨਾਂ ਵਾਂਗ ਹੀ ਤੰਦਰੁਸਤ ਰੱਖੇ। ਉਨ੍ਹਾਂ ਕਿਹਾਕਿ ਇਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਨੌਜਵਾਨਾਂ ਨੂੰ ਸਮਾਜਸੇਵਾ ਦੇ ਖੇਤਰ ਵਿਚ ਜੋੜਣ ਲਈ ਵੱਡਾ ਯੋਗਦਾਨ ਪਾਇਆ ਹੈ। ਸੇਵਾਮੁਕਤ ਹੋਏ ਪਰਮਜੀਤ ਸਿੰਘ ਨੇ ਕਿਹਾਕਿ ਦੇਸ਼ ਦੇ ਵੱਖ ਵੱਖ ਕਾਂਵਾਂ ‘ਤੇ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ ਹਰਕੇ ਥਾਂ ਦੇ ਅਲੱਗ ਅਨੁਭਵ ਹਨ ਪ੍ਰੰਤੂ ਦਿੱਲੀ ਵਿਚ ਆ ਕੇ ਜੋ ਕੰਮ ਕਰਨ ਦਾ ਨਵਾਂ ਤਜ਼ਰਬਾ ਮਿਲਿਆ ਹੈ ਉਹ ਜਿੰਦਗੀ ਵਿਚ ਅਭੁੱਲ ਯਾਦ ਬਣ ਕੇ ਜਾਵੇਗਾ ਕਿਉਕਿ ਏਥੇ ਦੇ ਸਾਥੀ ਮੁਲਾ਼ਜਮਾ ਤੇ ਅਧਿਕਾਰੀਆ ਨੇ ਜੋ ਪਿਆਰ ਦਿੱਤਾ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਇਸ ਮੌਕੇ ਤੇ ਪਤਨੀ ਪਰਮਜੀਤ ਕੌਰ,ਧੀ ਐਡਵੋਕੇਟ ਜਸਪ੍ਰੀਤ ਕੌਰ, ਜਵਾਈ ਮਨਿੰਦਰ ਸਿੰਘ, ਪੁੱਤਰ ਗਗਨਦੀਪ ਸਿੰਘ ਧੀ ਹਰਮਨਪ੍ਰੀਤ ਕੌਰ ਹਾਜਰ ਸਨ।ਸੇਵਾਮੁਕਤ ਹੋਏ ਪਰਮਜੀਤ ਸਿੰਘ ਨੇ ਰੂਪਨਗਰ ਦੀ ਗੋਬਿੰਦ ਵੈਲੀ ਵਿਖੇ ਆਪਣੀ ਰਿਹਾਇਸ਼ ਤੇ ਸੇਵਾਮੁਕਤ ਹੋਣ ਦੀ ਖੁਸ਼ੀ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਜਾਪ ਕਰਵਾ ਕੇ ਪ੍ਰਮਾਤਮਾਂ ਦਾ ਸ਼ੁਕਰਾਨਾਂ ਕੀਤਾ ਇਸ ਮੌਕੇ ਤੇ ਕਈ ਸਖਸ਼ੀਅਤਾਂ ਨੇ ਹਾਜਰੀ ਭਰੀ।

Leave a Reply

Your email address will not be published. Required fields are marked *