ਮਲੇਰਕੋਟਲਾ ਨੇੜੇ ਦਿੱਲੀ-ਕਟੜਾ ਐਕਸਪ੍ਰੈਸ ਸੜਕ ’ਤੇ ਭਿਆਨਕ ਹਾਦਸਾ, ਬੇਕਾਬੂ ਸਕਾਰਪੀਓ ਖੰਭੇ ਨਾਲ ਟਕਰਾਈ,ਪਤੀ-ਪਤਨੀ ਦੀ ਮੌਤ, ਤਿੰਨ ਬੱਚੀਆਂ ਬੁਰੀ ਤਰ੍ਹਾਂ ਜਖਮੀਂ,

ਮਾਲੇਰਕੋਟਲਾ , 6 ਮਈ : (ਮੁਨਸ਼ੀ ਫਾਰੂਕ) ਅੱਜ ਮਾਲੇਰਕੋਟਲਾ ਨੇੜੇ ਦਿੱਲੀ-ਕਟੜਾ ਐਕਸਪ੍ਰੈਸ ਸੜਕ ’ਤੇ ਵਾਪਰੇ ਇਕ ਭਿਆਨਕ ਹਾਦਸ਼ੇ ਵਿਚ ਮੱਧ ਪ੍ਰਦੇਸ਼ ਤੋਂ ਜੰਮੂ ਜਾ ਰਹੀ ਇਕ ਸਕਾਰਪੀਓ ਗੱਡੀ ਵਿਚ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀਆਂ ਤਿੰਨ ਧੀਆਂ ਬੁਰੀ ਤਰ੍ਹਾਂ ਜਖਮੀਂ ਹੋ ਗਈਆਂ। ਹਾਦਸ਼ੇ ਦਾ ਪਤਾ ਲਗਦਿਆਂ ਹੀ ਐਕਸਪ੍ਰੈਸ ਸੜਕ ਦੇ ਨੇੜੇ ਰਹਿੰਦੇ ਮਾਣਕਮਾਜਰਾ ਵਾਸ਼ੀ ਕੁਲਵੰਤ ਸਿੰਘ ਨੇ ਪਰਿਵਾਰ ਸਮੇਤ ਪਹੁੰਚ ਕੇ ਜਖਮੀਂ ਬੱਚੀਆਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛੱਤਰਪੁਰ ਨਾਲ ਸਬੰਧਤ ਪਿੰਡ ਗੜ੍ਹੀਮਲਾਰਾ ਵਾਸ਼ੀ ਉਤਮ ਪੁੱਤਰ ਕਾਲੀਚਰਨ ਅਤੇ ਵਰਸ਼ਾ ਪਤਨੀ ਉੱਤਮ ਵਜੋਂ ਹੋਈ ਹੈ। ਜਖਮੀਂ ਬੱਚੀਆਂ ਵਿਚ 10 ਸਾਲਾ ਭਵਿਯਾ, 6 ਸਾਲਾ ਮਾਨਵੀ ਅਤੇ 4 ਸਾਲ ਜਾਹਨਵੀ ਸ਼ਾਮਲ ਹਨ ਪ੍ਰਿਾਪਤ ਜਾਣਕਾਰੀ ਮੁਤਾਬਿਕ ਸਵੇਰੇ ਕਰੀਬ ਅੱਠ ਵਜੇ ਮਲੇਰਕੋਟਲਾ ਨੇੜਿਓਂ ਲੰਘਦੀ ਦਿੱਲੀ-ਕਟੜਾ ਐਕਸਪ੍ਰੈਸ ਸੜਕ ’ਤੇ ਆਪਣੀ ਸਕਾਰਪੀਓ ਗੱਡੀ ਵਿਚ ਪਰਿਵਾਰ ਸਮੇਤ ਦਿੱਲੀ ਤੋਂ ਜੰਮੂ ਜਾ ਰਹੇ ਉੱਤਮ ਦੀ ਕਾਰ ਬੇਕਾਬੂ ਹੋ ਗਈ ਅਤੇ ਖੰਭੇ ਨਾਲ ਜਾ ਟਕਰਾਈ।
ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਅਗਲੀਆਂ ਸੀਟਾਂ ਤੇ ਬੈਠੇ ਪਤੀ ਉਤਮ ਅਤੇ ਪਤਨੀ ਵਰਸ਼ਾ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਉਤਮ ਜੰਮੂ ਵਿੱਚ ਬਿਜਲੀ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ ਅਤੇ ਪੱਕੇ ਤੌਰ ”ਤੇ ਜੰਮੂ ਵਿਚ ਹੀ ਰਹਿ ਰਿਹਾ ਸੀ। ਉਹ ਆਂਪਣੇ ਇਕ ਪਰਿਵਾਰਕ ਸਮਾਗਮ ਵਿਚ ਸ਼ਾਮਲ ਹੋ ਕੇ ਮੱਧ ਪ੍ਰਦੇਸ਼ ਤੋਂ ਵਾਪਸ ਜੰਮੂ ਪਰਤ ਰਿਹਾ ਸੀ।ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜੇਰੇ ਇਲਾਜ ਤਿੰਨੇ ਜਖਮੀਂ ਬੱਚੀਆਂ ਦੀ ਹਾਲਤ ਖਤਰੇ ਵਿਚੋਂ ਬਾਹਰ ਦੱਸੀ ਗਈ ਹੈ ਜਦਕਿ ਮ੍ਰਿਤਕ ਪਤੀ ਪਤਨੀ ਦੀਆਂ ਲਾਸ਼ਾਂ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖੀਆਂ ਗਈਆਂ ਹਨ।ਪੁਲੀਸ ਚੌਕੀ ਹਿੰਮਤਾਣਾ ਦੇ ਅਧਿਕਾਰੀ ਕੁਲਵੀਰ ਸਿੰਘ ਮੁਤਾਬਿਕ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। मालेरकोटला के पास दिल्ली-कटरा
