*ਅੰਡਰ 23 ਮੁੰਡਿਆਂ ਦਾ ਕ੍ਰਿਕਟ ਟੂਰਨਾਮੈਂਟ*
*ਤਰਨ ਤਾਰਨ ਜ਼ਿਲ੍ੇ ਦੀ ਟੀਮ ਸੈਮੀਫਾਈਨਲ ਵਿੱਚ ਪਹੁੰਚੀ*

ਅੰਮ੍ਰਿਤਸਰ 5 ਮਈ (ਮਨਜੀਤ ਸਿੰਘ ਸ਼ੇਰਗਿੱਲ)
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ 23 ਇੱਕ ਦਿਨਾ ਕ੍ਰਿਕਟ ਮੁਕਾਬਲਾ ਵਿੱਚ ਤਾਰਨ ਤਾਰਨ ਦੀ ਕ੍ਰਿਕਟ ਟੀਮ ਕਪੂਰਥਲੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਹੈਡ ਕੋਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਕਪੂਰਥਲੇ ਵਿੱਚ ਖੇਡੇ ਗਏ ਕੁਆਟਰ ਫਾਈਨਲ ਮੈਚ ਵਿੱਚ ਪਹਿਲਾਂ ਖੇਡਦਿਆਂ ਕਪੂਰਥਲੇ ਨੇ 197 ਦੌੜਾਂ ਬਣਾਈਆਂ। ਇਸ ਮੈਚ ਵਿੱਚ ਤਰਨ ਤਾਰਨ ਕ੍ਰਿਕਟ ਟੀਮ ਦੇ ਗੇਂਦਬਾਜ਼ ਅਮਰੋਜਪ੍ਰੀਤ ਨੇ ਚਾਰ ਖਿਡਾਰੀ, ਨਮਿੱਤਵੀਰ ਨੇ ਤਿੰਨ ਬੱਲੇਬਾਜ ਅਤੇ ਸੁਖਚੈਨ ਸਿੰਘ ਨੇ ਕਪੂਰਥਲੇ ਦੇ ਦੋ ਬੱਲੇਬਾਜਾਂ ਨੂੰ ਆਊਟ ਕੀਤਾ । ਇਸ ਵਿੱਚ ਅਸ਼ਮੀਤ ਸਿੰਘ ਨੇ ਵੀ ਸ਼ਾਨਦਾਰ ਗੇਂਦਬਾਜੀ ਕੀਤੀ ਅਤੇ 9 ਓਵਰਾਂ ਵਿੱਚ ਸਿਰਫ 26 ਰਨ ਦੇ ਕੇ ਇੱਕ ਖਿਡਾਰੀ ਨੂੰ ਆਊਟ ਕੀਤਾ। 197 ਦੌੜਾਂ ਦਾ ਪਿੱਛਾ ਕਰਨ ਉੱਤਰੀ ਤਰਨ ਤਰਨ ਦੀ ਕ੍ਰਿਕਟ ਟੀਮ ਨੇ ਸ਼ੁਰੂ ਵਿੱਚ ਬਹੁਤ ਸਹਿਜ ਤੇ ਧੀਰੀ ਸ਼ੁਰੂਆਤ ਕੀਤੀ, ਬਾਅਦ ਵਿੱਚ ਬੱਲੇਬਾਜ਼ੀ ਕਰਨ ਉਤਰੇ ਗਣੇਸ਼ ਨੇ ਸ਼ਾਨਦਾਰ ਦਾ ਸੈਂਕੜਾ ਬਣਾਉਂਦਿਆਂ ਨਾਬਾਦ 102 ਅਤੇ ਨਮਤਵੀਰ ਨੇ ਨਬਾਦ 60 ਦੌੜਾਂ ਬਣਾ ਕੇ ਤਾਰਨ ਤਾਰਨ ਨੂੰ ਸ਼ਾਨਦਾਰ ਅੱਠ ਵਿਕਟਾਂ ਨਾਲ ਕੁਆਰਟਰ ਫਾਈਨਲ ਮੈਚ ਵਿੱਚ ਜਿੱਤ ਦਵਾਈ ।ਇਸ ਜਿੱਤ ਤੇ ਵਧਾਈ ਦਿੰਦਿਆਂ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ,ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ, ਸ਼ੇਰਜੰਗ ਸਿੰਘ ਹੁੰਦਲ ਜਾਇਟ ਸੈਕਟਰੀ ਰੋਜ਼ ਦੀ ਸਿੰਘ ਨੇ ਜਿੱਥੇ ਟੀਮ ਦੇ ਕੋਚ ਸਰਤਾਜ ਸਿੰਘ ਨੂੰ ਵਧਾਈ ਦਿੱਤੀ, ਉੱਥੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸਿਰਫ ਇੱਕ ਸਾਲ ਵਿੱਚ ਤਰਨ ਤਾਰਨ ਦੀ ਟੀਮ ਦਾ ਸੈਮੀ ਫਾਈਨਲ ਚ ਪਹੁੰਚਣਾ ਕਾਬਲੇ ਤਾਰੀਫ ਪ੍ਰਾਪਤੀ ਹੈ।
