ਸਟ੍ਰੀਟ ਲਾਈਟ ਵਿਭਾਗ ਦੇ 130 ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ, 

0

ਅੰਮ੍ਰਿਤਸਰ, 22 ਮਈ ( ਮਨਜੀਤ ਸਿੰਘ ਸ਼ੇਰਗਿੱਲ )  ਨਗਰ ਨਿਗਮ ਅੰਮ੍ਰਿਤਸਰ ਦੇ ਸਟ੍ਰੀਟ ਲਾਈਟ ਵਿਭਾਗ ਵਿੱਚ ਮੁਹੱਲਾ ਸੁਧਾਰ ਕਮੇਟੀ ਅਧੀਨ ਡੀ.ਸੀ. ਰੇਟਾਂ ’ਤੇ ਕੰਮ ਕਰ ਰਹੇ 65 ਇਲੈਕਟ੍ਰੀਸ਼ਨ ਅਤੇ 65 ਹੈਲਪਰਾਂ ਸਮੇਤ ਕੁੱਲ 130 ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਅੱਜ ਸਟ੍ਰੀਟ ਲਾਈਟ ਕਰਮਚਾਰੀਆਂ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।ਸਟ੍ਰੀਟ ਲਾਈਟ ਕਰਮਚਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ 130 ਕਰਮਚਾਰੀ ਨਗਰ ਨਿਗਮ ਅੰਮ੍ਰਿਤਸਰ ਦੇ ਸਟ੍ਰੀਟ ਲਾਈਟ ਵਿਭਾਗ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਮਤਾ ਨੰਬਰ 3(ੳ)3 ਮਿਤੀ 30 ਦਸੰਬਰ 2015 ਰਾਹੀਂ ਇਹ ਭਰਤੀ ਕੀਤੀ ਗਈ ਸੀ, ਜਿਸਨੂੰ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਪੱਤਰ ਨੰਬਰ S5-ਡਸਸ-ਮਸਸ(ਅੰਮ੍ਰਿਤਸਰ)2016/2383 ਮਿਤੀ 19 ਜਨਵਰੀ 2016 ਰਾਹੀਂ ਮਨਜ਼ੂਰੀ ਦਿੱਤੀ ਗਈ ਸੀ।ਕਰਮਚਾਰੀਆਂ ਅਨੁਸਾਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 65 ਇਲੈਕਟ੍ਰੀਸ਼ਨ ਅਤੇ 65 ਹੈਲਪਰਾਂ ਨੂੰ ਉਸ ਸਮੇਂ ਦੀਆਂ 65 ਵਾਰਡਾਂ ਵਿੱਚ ਸਟ੍ਰੀਟ ਲਾਈਟਾਂ ਦੀ ਦੇਖਭਾਲ ਲਈ ਡਿਪਟੀ ਕਮਿਸ਼ਨਰ ਵੱਲੋਂ ਨਿਰਧਾਰਤ ਡੀ.ਸੀ. ਰੇਟਾਂ ’ਤੇ ਭਰਤੀ ਕੀਤਾ ਗਿਆ ਸੀ। ਇਹ ਭਰਤੀਆਂ ਯੋਗਤਾ ਅਤੇ ਤਕਨੀਕੀ ਯੋਗਤਾ ਦੇ ਆਧਾਰ ’ਤੇ ਸੀਵਰਮੈਨਾਂ ਦੇ ਪੈਟਰਨ ਅਨੁਸਾਰ ਕੀਤੀਆਂ ਗਈਆਂ ਸਨ ਅਤੇ ਸਾਰੇ ਕਰਮਚਾਰੀ 16 ਫਰਵਰੀ 2016 ਤੋਂ ਲਗਾਤਾਰ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ 14 ਦਸੰਬਰ 2021 ਨੂੰ ਜਾਰੀ ਕੀਤੀ ਗਈ One Time Policy ਤਹਿਤ ਮਹੱਲਾ ਸੁਧਾਰ ਕਮੇਟੀ ਅਧੀਨ ਕੰਮ ਕਰ ਰਹੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਪਰ ਸਟ੍ਰੀਟ ਲਾਈਟ ਵਿਭਾਗ ਦੇ ਇਹ 130 ਕਰਮਚਾਰੀ ਅਜੇ ਵੀ ਰੈਗੂਲਰ ਹੋਣ ਤੋਂ ਵਾਂਝੇ ਹਨ।ਕਰਮਚਾਰੀਆਂ ਨੇ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਬਾਕੀ ਰਹਿੰਦੇ 130 ਕਰਮਚਾਰੀਆਂ ਨੂੰ ਵੀ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ।

Leave a Reply

Your email address will not be published. Required fields are marked *