ਆਪ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਸਾਂਭਣ ਵਿੱਚ ਬੁਰੀ ਤਰ੍ਹਾਂ ਫੇਲ੍ਹ  ਸਾਬਤ ਹੋਈ : ਵਰੁਣ ਭਾਟੀਆ 

0

ਅੰਮ੍ਰਿਤਸਰ ( ਮਨਜੀਤ ਸ਼ੇਰਗਿੱਲ )    ਸੂਬੇ ਵਿੱਚ ਕਾਨੂੰਨ ਵਿਵਸਥਾ ਸਾਂਭਣ ਵਿੱਚ ਆਪ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਇਹ ਵਿਚਾਰ ਬੀਤੇ ਦਿਨੀ ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਵਰੁਣ ਭਾਟੀਆ ਜਿਲ੍ਹਾ ਚੇਅਰਮੈਂਨ ਆਰ ਟੀ ਆਈ ਸੈੱਲ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਨਸਾ ਖਤਮ ਕਰਨ, ਬੇਰੁਜ਼ਗਾਰੀ ਖਤਮ ਕਰਨ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵੱਡੇ ਵੱਡੇ ਵਾਅਦੇ ਕਰਕੇ ਕੀਤੇ ਗਏ ਸਨ ਪ੍ਰੰਤੂ ਅਜੋਕੇ ਸਮੇਂ ਦੌਰਾਨ ਗੈਂਗਸਟਰਵਾਦ, ਨਸ਼ੇ ਅਤੇ ਬੇਰੁਜ਼ਗਾਰੀ ਨੇ ਪੰਜਾਬ ਦੀ ਨੌਜਵਾਨੀ ਨੂੰ ਬੁਰੀ ਤਰੀਕੇ ਨਾਲ ਆਪਣੇ ਜਕੜ ਵਿੱਚ ਲੈ ਲਿਆ ਹੈ ਵਰੁਣ ਭਾਟੀਆ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਨੂੰ ਦੇਸ਼ ਦੇ ਸਭਤੋਂ ਵੱਧ ਸੁਰੱਖਿਅਤ ਸੂਬਿਆਂ ਵਿੱਚ ਮੰਨਿਆ ਜਾਂਦਾ ਸੀ। ਪਰੰਤੂ ਮੌਜੂਦਾ ਹਾਲਾਤ ਤਾਂ ਵਰਗੇ ਹਾਲਾਤ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਸੁਣਨ ਨੂੰ ਮਿਲਦੇ ਸਨ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸੱਤਾ ਵਿੱਚ ਆਈ ਹੈ ਤਾਂ ਪੰਜਾਬ ਦੇ ਹਾਲਾਤ ਬਿਹਾਰ ਅਤੇ ਯੂ ਪੀ ਨਾਲ ਉਹ ਵੀ ਭੈੜੀ ਹੋ ਗਏ ਹਨ ਵਰੁਣ ਭਾਟੀਆ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਤਾਂ ਜੋ ਸੂਬੇ ਵਿੱਚ ਵਿੱਚ ਮੁੜ ਸਾਤੀ ਅਤੇ ਕਾਨੂੰਨ ਵਿਵਸਥਾ ਬਹਾਲ ਕੀਤੀ ਜਾ ਸਕੇ।

Leave a Reply

Your email address will not be published. Required fields are marked *