ਇਰਾਨ ਦੀ ਨਵੀਂ ਸ਼ਾਂਤੀ ਪੇਸ਼ਕਸ਼ ਤੋਂ ਟਰੰਪ ਨਾਖੁਸ਼; ਜੰਗ ਰੁਕਣ ਦੇ ਆਸਾਰ ਹੋਏ ਮੱਧਮ

0

ਵਾਸਿ਼ੰਗਟਨ, 28 ਅਪ੍ਰੈਲ (ਨਿਉੂਜ਼ ਟਾਊਨ ਨੈਟਵਰਕ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਇਰਾਨ ਵੱਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਅਨੁਸਾਰ, ਟਰੰਪ ਇਸ ਗੱਲ ਤੋਂ ਨਾਰਾਜ਼ ਹਨ ਕਿ ਇਰਾਨ ਨੇ ਪਰਮਾਣੂ ਮੁੱਦੇ ’ਤੇ ਚਰਚਾ ਨੂੰ ਜੰਗ ਖਤਮ ਹੋਣ ਤੱਕ ਟਾਲਣ ਦੀ ਗੱਲ ਕਹੀ ਹੈ। ਇਸ ਘਟਨਾਕ੍ਰਮ ਨਾਲ ਉਨ੍ਹਾਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਜੋ ਵਿਸ਼ਵ ਪੱਧਰ ’ਤੇ ਮਹਿੰਗਾਈ ਅਤੇ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਹੁੰਦੀਆਂ ਦੇਖਣਾ ਚਾਹੁੰਦੇ ਸਨ।

ਇਰਾਨ ਦੀ ਇਸ ਨਵੀਂ ਪੇਸ਼ਕਸ਼ ਵਿੱਚ ਕਿਹਾ ਗਿਆ ਸੀ ਕਿ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਜੰਗ ਪੂਰੀ ਤਰ੍ਹਾਂ ਰੁਕ ਜਾਵੇਗੀ ਅਤੇ ਖਾੜੀ ਦੇਸ਼ਾਂ ਵਿੱਚ ਸਮੁੰਦਰੀ ਵਪਾਰ ਨਾਲ ਸਬੰਧਤ ਵਿਵਾਦ ਸੁਲਝ ਜਾਣਗੇ। ਹਾਲਾਂਕਿ, ਵ੍ਹਾਈਟ ਹਾਊਸ ਦੀ ਤਰਜਮਾਨ ਓਲੀਵੀਆ ਵੇਲਜ਼ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਆਪਣੀਆਂ ‘ਰੈੱਡ ਲਾਈਨਾਂ’ (ਹੱਦਾਂ) ਬਾਰੇ ਸਪੱਸ਼ਟ ਹੈ ਅਤੇ ਪਰਮਾਣੂ ਮੁੱਦੇ ਨੂੰ ਸ਼ੁਰੂਆਤ ਤੋਂ ਹੀ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਫਰਵਰੀ ਵਿੱਚ ਇਜ਼ਰਾਈਲ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।

Leave a Reply

Your email address will not be published. Required fields are marked *