ਮੌੜ ਮੰਡੀ ਦੀ ਧਾਗਾ ਮਿਲ ‘ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

0

ਸੈਂਕੜੇ ਲੋਕਾਂ ਦਾ ਰੁਜ਼ਗਾਰ ਹੋਇਆ ਠੱਪ, ਮਾਮਲੇ ਦੀ ਜਾਂਚ ਜਾਰੀ

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ) : ਤਲਵੰਡੀ ਸਾਬੋ ਦੇ ਨਾਲ ਲਗਦੇ ਸ਼ਹਿਰ ਮੌੜ ਮੰਡੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੈਂਕੜੇ ਵਰਕਰਾਂ ਨੂੰ ਰੁਜ਼ਗਾਰ ਦੇ ਰਹੀ ਧਾਗਾ ਮਿਲ ਪ੍ਰਤਾਪ ਸਪਿੰਟੈਕਸ ਵਿੱਚ ਅੱਜ ਦੁਪਹਿਰ ਦੇ ਸਮੇਂ ਭਿਆਨਕ ਅੱਗ ਲੱਗ ਗਈ। ਅੱਗ ਐਨੀ ਜਿਆਦਾ ਸੀ ਕਿ ਦੇਖਦੇ ਹੀ ਦੇਖਦੇ ਪੂਰੇ ਧਾਗਾ ਮਿੱਲ ਦੀ ਇਕ ਯੂਨਿਟ ਨੂੰ ਅੱਗ ਨੇ ਆਪਣੇ ਲਪੇਟ ‘ਚ ਲੈ ਲਿਆ ਅਤੇ ਉੱਥੇ ਕੰਮ ਕਰ ਰਹੇ ਵਰਕਰਾਂ ਨੇ ਆਪਣੀ ਮੁਸ਼ਤੈਦੀ ਨਾਲ ਬਾਹਰ ਨਿਕਲ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਅੱਗ ਦੀ ਸੂਚਨਾ ਮਿਲਦੇ ਹੀ ਫੈਕਟਰੀ ਦੇ ਮਾਲਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਜਿੱਥੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਧਾਗਾ ਮਿੱਲ ਵਿੱਚ ਪਹੁੰਚੀਆਂ। ਅੱਗ ਐਨੀ ਭਿਆਨਕ ਸੀ ਕਿ ਦੋਨੇ ਗੱਡੀਆਂ ਅੱਗ ਬੁਝਾਉਣ ਵਿੱਚ ਅਸਮਰਥ ਹੁੰਦੀਆਂ ਵੇਖ ਫੈਕਟਰੀ ਮਾਲਕਾਂ ਵੱਲੋਂ ਬਠਿੰਡਾ ਫਾਇਰ ਬ੍ਰਿਗੇਡ ਤੋਂ ਹੋਰ ਗੱਡੀਆਂ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਇਹ ਧਾਗਾ ਮਿੱਲ ਮੌੜ ਮੰਡੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਸੀ ਅਤੇ ਜਿਸ ਵਿੱਚ ਸੈਂਕੜੇ ਲੋਕ ਰੁਜ਼ਗਾਰ ਕਰ ਰਹੇ ਹਨ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਪਰ ਫੈਕਟਰੀ ਅੰਦਰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਸੀ।

Leave a Reply

Your email address will not be published. Required fields are marked *