ਮਰਦਮ ਸ਼ੁਮਾਰੀ ਵਿੱਚ ਵਰਤਿਆ ਅਪੱਤੀ ਜਨਕ ਸ਼ਬਦ ਹੋਵੇ ਸਖਤ ਕਾਰਵਾਈ

ਅੰਮ੍ਰਿਤਸਰ 8 ਮਈ (ਮਨਜੀਤ ਸ਼ੇਰਗਿੱਲ)
ਅੱਜ ਪਿੰਡ ਛੱਜਲਵਢੀ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਗਤਾਰ ਸਿੰਘ ਟੇਲਰ ਮਾਸਟਰ ਦੀ ਅਗਵਾਈ ਹੇਠ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਬੋਲਦਿਆਂ ਉਕਤ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਛੱਜਲਵੱਢੀਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਜੋ ਮਰਦਮਸ਼ੁਮਾਈਕ ਕਰਾਈ ਕਰਾਈ ਜਾ ਰਹੀ ਹੈ ਉਸਵਿੱਚ ਪੰਜਾਬ ਸਟੇਟ ਵੱਲੋਂ 39 ਜਾਤਾਂ ਦਰਜ ਕਰਕੇ ਕਲਮ ਬੰਦ ਕੀਤੀਆਂ ਗਈਆਂ ਹਨ ਇਹਨਾਂ ਵਿੱਚੋਂ ਇੱਕ ਕਾਲਮ ਵਿੱਚ ਗਰੀਬ ਵਰਗ ਦੀ ਜਾਤੀ ਨੂੰ ਨਾਮਜ਼ਦ ਕਰਨ ਲਈ ਬਹੁਤ ਹੀ ਇਤਰਾਜਯੋਗ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਸ਼ਬਦ ਦੇ ਬੋਲਣ ਅਤੇ ਲਿਖਣ ਤੇ ਸੰਵਿਧਾਨਿਕ ਪਾਬੰਦੀ ਹੈ ਇਹ ਇੱਕ ਅਜਿਹਾ ਕਰੂਰ ਸ਼ਬਦ ਹੈ ਜੋ ਸਮਾਜ ਦੇ ਇੱਕ ਵਰਗ ਲਈ ਗਾਲ ਤੋਂ ਵੀ ਵੱਧ ਮਾਨਸਿਕ ਦਰਦ ਪਹੁੰਚਾਉਂਦਾ ਹੈ ਅਜਿਹਾ ਸ਼ਬਦ ਲਿਖਣ ਜਾਂ ਬੋਲਣ ਵਾਲੇ ਦੀ ਜਲਦੀ ਜਮਾਨਤ ਨਹੀਂ ਹੁੰਦੀ ਅਤੇ ਸਖਤ ਸਜਾਯੋਗ ਹੈ ਇਹ ਸਹਿਮਨ ਹੋਈ ਕੋਈ ਗਲਤੀ ਨਹੀਂ ਹੈ ਇਹ ਜਾਣ ਬੁਝ ਕੇ ਕੀਤਾ ਅਪਰਾਧ ਹੈ ਜਿਸ ਲਈ ਸਿੱਧੇ ਤੌਰ ਤੇ ਪੰਜਾਬ ਅਤੇ ਕੇਂਦਰ ਸਰਕਾਰਾਂ ਜਿੰਮੇਵਾਰ ਹਨ ਇੱਕ ਜਮਾਤ ਵੱਲੋਂ ਤਿੱਖੇ ਸੰਘਰਸ਼ ਲੜ ਕੇ ਇਹ ਸ਼ਬਦ ਨੂੰ ਲਗਭਗ ਲੁਪਤ ਕਰ ਦਿੱਤਾ ਗਿਆ ਸੀ ਇਹ ਸ਼ਬਦ ਗਹਿਰੇ ਮਾਨਸਿਕ ਜਖਮ ਦਿੰਦਾ ਸੀ ਅੱਜ ਜਖਮ ਨੂੰ ਮਰਦਮ ਸ਼ੁਮਾਰੀ ਵਿੱਚ ਕਾਰਆਲਿਆ ਵੱਲੋਂ ਫਿਰ ਤੋਂ ਹਰਾ ਕਰ ਦਿੱਤਾ ਗਿਆ ਹੈ । ਮਜ਼ਦੂਰ ਜਮਾਤ ਵੱਲੋਂ ਇਸ ਖਿਲਾਫ ਵੱਡਾ ਸੰਘਰਸ਼ ਵੱਡਿਆ ਜਾਵੇਗਾ ਤਾਂ ਕਿ ਅੱਗੇ ਤੋਂ ਸਰਕਾਰਾਂ ਅਜਿਹੀ ਕੋਝੀ ਗਲਤੀ ਕਰਨ ਦਾ ਹੀਆ ਨਾ ਕਰਨ ਸਰਕਾਰ ਨੂੰ ਇਹਨਾਂ ਕਾਲਮਾਂ ਨੂੰ ਤੁਰੰਤ ਬਦਲਣਾ ਚਾਹੀਦਾ
