ਡੀਐਮਡੀ ਪੀੜਤ ਮਾਸੂਮ ਬੱਚਿਆਂ ਲਈ ਅਤਿ-ਆਧੁਨਿਕ ਮੁਫ਼ਤ ਫਿਜ਼ਿਓਥੈਰੇਪੀ ਕੇਂਦਰ ਸਮਾਜ ਨੂੰ ਸਮਰਪਿਤ

ਮਾਲੇਰਕੋਟਲਾ, 31 ਮਈ (( ਮੁਨਸ਼ੀ ਫਾਰੂਕ)) : ਸੇਵਾ ਟਰੱਸਟ ਯੂ.ਕੇ. (ਭਾਰਤ) ਵੱਲੋਂ ਸਚਾਲਿਤ ਸੇਵਾ ਧਾਮ ਆਸ਼ਰਮ ਵਿੱਚ ਦੁਰਲੱਭ-ਗੰਭੀਰ ਬਿਮਾਰੀ ਡਿਊਸ਼ੇਨ ਮਸਕੂਲਰ ਡਿਸਟਰੋਫੀ (ਡੀਐਮਡੀ) ਤੋਂ ਪੀੜਤ ਬੱਚਿਆਂ ਦੀ ਬਿਹਤਰ ਸਿਹਤ, ਪੁਨਰਵਾਸ,ਉੱਜਵਲ ਭਵਿੱਖ ਲਈ ਇਤਿਹਾਸਕ ਕਦਮ ਚੁੱਕਿਆ ਗਿਆ | ਇਸ ਤਹਿਤ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਦੇ ਉਪਕਰਮ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਡੀਐੱਫਸੀਸੀਆਈਐੱਲ) ਦੇ ਸਹਿਯੋਗ ਨਾਲ ਅਤਿ-ਆਧੁਨਿਕ ਫਿਜ਼ਿਓਥੈਰੇਪੀ ਕੇਂਦਰ ਸਮਾਜ ਨੂੰ ਸਮਰਪਿਤ ਕੀਤਾ ਗਿਆ |
ਇਸ ਸਬੰਧੀ ਟਰੱਸਟ ਦੇ ਰਾਸ਼ਟਰੀ ਚੇਅਰਮੈਨ ਨਰੇਸ਼ ਮਿੱਤਲ ਨੇ ਦੱਸਿਆ ਕਿ ਡੀਐਮਡੀ ਇੱਕ ਜੈਨੇਟਿਕ ਬਿਮਾਰੀ ਹੈ ਜਿਸ ਵਿੱਚ ਹੌਲੀ-ਹੌਲੀ ਮਾਸਪੇਸ਼ੀਆਂ ਦੀ ਤਾਕਤ ਖਤਮ ਹੋਣ,ਮਹਿੰਗੇ ਇਲਾਜ ਕਾਰਨ ਜ਼ਿਆਦਾਤਰ ਬੱਚਿਆਂ ਦਾ ਜੀਵਨ ਛੋਟੀ ਉਮਰ ਵਿੱਚ ਹੀ ਸਮਾਪਤ ਹੋ ਜਾਂਦਾ ਹੈ | ਇਸਦੇ ਹੱਲ ਲਈ ਹਰਿਆਣਾ ਦੇ ਪਿੰਡ ਸਾਹਾ ਵਿਖੇ 59,895 ਵਰਗ ਫੁੱਟ ਖੇਤਰਫਲ ਵਿੱਚ ਸੇਵਾ ਧਾਮ ਆਸ਼ਰਮ ਵਿੱਚ ਡੀਐਮਡੀ ਪੀੜਤ ਬੱਚਿਆਂ ਨੂੰ ਮੁਫ਼ਤ ਫਿਜ਼ਿਓਥੈਰੇਪੀ, ਰਿਹਾਇਸ਼, ਭੋਜਨ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਜਿਸਦੇ ਪਹਿਲੇ ਪੜਾਅ ਤਹਿਤ ਡੀਐੱਫਸੀਸੀਆਈਐੱਲ ਦੇ ਪ੍ਰਬੰਧ ਨਿਰਦੇਸ਼ਕ ਪ੍ਰਵੀਣ ਕੁਮਾਰ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਅਧੀਨ ਆਧੁਨਿਕ ਫਿਜ਼ਿਓਥੈਰੇਪੀ ਉਪਕਰਨਾਂ ਦਾ ਲੋਕ ਅਰਪਣ ਕੀਤਾ ਅਤੇ ਡੀਐਮਡੀ ਵਰਗੀ ਚੁਣੌਤੀਪੂਰਨ- ਦੁਰਲੱਭ ਬਿਮਾਰੀ ਤੋਂ ਪ੍ਰਭਾਵਿਤ ਬੱਚਿਆਂ ਦੀ ਮਦਦ ਨੂੰ ਸਮਾਜਿਕ-ਨੈਤਿਕ ਜ਼ਿੰਮੇਵਾਰੀ ਕਰਾਰ ਦਿੱਤਾ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅਤਿ-ਆਧੁਨਿਕ ਫਿਜ਼ਿਓਥੈਰੇਪੀ ਕੇਂਦਰ ਪ੍ਰਭਾਵਿਤ ਪਰਿਵਾਰਾਂ ਦੇ ਜੀਵਨ ਵਿੱਚ ਆਸ ਦੀ ਨਵੀਂ ਕਿਰਨ ਲਿਆਏਗਾ ਅਤੇ ਬੱਚਿਆਂ ਦੀ ਸਿਹਤ-ਜੀਵਨ ਪੱਧਰ ਵਿੱਚ ਸਕਾਰਾਤਮਕ ਬਦਲਾਅ ਲਈ ਅਹਿਮ ਭੂਮਿਕਾ ਨਿਭਾਏਗਾ |
ਇਸ ਮੌਕੇ ਟਰੱਸਟ ਦੇ ਰਾਸ਼ਟਰੀ ਉਪ ਚੇਅਰਮੈਨ ਡਾ. ਵਰਿੰਦਰ ਜੈਨ ਨੇ ਵਿਸਤਿ੍ਤ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਿੱਖ ਵਿੱਚ ਹਾਈਡਰੋਥੈਰੇਪੀ, ਕੈਟੂਥੈਰੇਪੀ, ਯੋਗ, ਧਿਆਨ,ਆਯੁਰਵੇਦਿਕ ਇਲਾਜ ਦੀਆਂ ਮੁਫ਼ਤ ਸਹੂਲਤਾਂ ਵੀ ਉਪਲਬਧ ਹੋਣਗੀਆਂ ਅਤੇ ਸਮੁੱਚੀਆਂ ਚਿਕਿਤਸਾ,ਪੁਨਰਵਾਸ ਸੇਵਾਵਾਂ ਰਾਹੀਂ ਬੱਚਿਆਂ ਦੀ ਜੀਵਨ-ਆਯੂ ਅਤੇ ਸਮਰੱਥਾ ਵਿੱਚ ਸੁਧਾਰ ਆਵੇਗਾ | ਇਸ ਮੌਕੇ ਡੀਐੱਫਸੀਸੀਆਈਐੱਲ ਦੇ ਨਿਰਦੇਸ਼ਕ ਪਵਨ ਕੁਮਾਰ ਰਾਏ, ਕਾਰਜਕਾਰੀ ਨਿਰਦੇਸ਼ਕ ਸੰਦੇਸ਼ ਸ਼੍ਰੀਵਾਸਤਵ, ਮਹਾਪ੍ਰਬੰਧਕ ਆਲੋਕ ਕੁਮਾਰ, ਅਰਜੁਨ ਸਿੰਘ ਤੋਮਰ, ਅਖਿਲੇਸ਼ ਸ਼੍ਰੀਵਾਸਤਵ, ਸੁੰਦਰ ਸਿੰਘ, ਆਸ਼ੀਸ਼ ਮਿਸ਼ਰਾ, ਹਰਸਿਮਰਨ ਸਿੰਘ,ਵਿਨੀਤ ਮਲਿਕ ਦੀ ਗਰਿਮਾਮਈ ਸ਼ਮੂਲੀਅਤ ਨੇ ਅਭਿਭਾਵਕਾਂ ਦਾ ਹੌਸਲਾ ਵਧਾਇਆ | ਇਸ ਮੌਕੇ ਵਿਵੇਕ ਸ਼ਰਮਾ, ਰਿੰਪਲ ਚੌਹਾਨ, ਦੇਵੇਂਦਰ ਧੀਮਾਨ, ਮਹੇਸ਼ ਵਾਸਨ, ਸੀਏ ਵਾਗੀਸ਼ ਸ਼ਰਮਾ, ਪਵਨ ਪਰਾਸ਼ਰ, ਬਲਜਿੰਦਰ ਕੁਮਾਰ, ਵਿਨੀਤਾ ਜਿੰਦਲ, ਆਦਿਤਿਆ ਜੈਨ, ਵਿਕਾਸ ਕੌਸ਼ਿਕ, ਰਾਕੇਸ਼ ਵੋਹਰਾ, ਲਲਿਤ ਰਾਜਪੂਤ, ਸਮਤਾ, ਅਨਿਲ ਗੁਪਤਾ, ਦੇਸ਼ਰਾਜ ਰੰਗਾ, ਸ਼ਾਨਾ ਰਾਮ, ਡਾ. ਕੁਲਦੀਪ ਗੁਪਤਾ, ਸੌਰਭ ਸ਼ਰਮਾ, ਅਵਤਾਰ ਸਿੰਘ ਸਮੇਤ ਖੇਤਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |
