ਸਪਾ ਦੀ 9 ਮਈ ਨੂੰ ਡਕਾਲਾ ਵਿਖੇ ਸਤਾ ਪ੍ਰਾਪਤ ਮਹਾਂ ਰੈਲੀ

ਡਕਾਲਾ (ਰਾਜਿੰਦਰ ਸਿੰਘਥਿੰਦ)– ਹਲਕਾ ਸਮਾਣਾਂ ਦੇ ਉੱਘੇ ਕਸਬਾ ਡਕਾਲਾ ਵਿਖੇ 9 ਮਈ ਨੂੰ ਸਤਾ ਪ੍ਰਾਪਤ ਰੈਲੀ ਕਰਕੇ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਇਆ ਜਾਵੇਗਾ।ਇਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਜੋਗਾ ਸਿੰਘ ਪਨੋਦੀਆ ਜਰਨਲ ਸਕੱਤਰ ਬਸਪਾ ਪੰਜਾਬ ਵੱਲੋ ਪਿੰਡ ਬਠੋਈ ਵਿਖੇ ਬਸਪਾ ਵਰਕਰਾਂ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਬੰਤ ਸਿੰਘ ਝੰਡੀ ਇੰਚਾਰਜ ਹਲਕਾ ਸਮਾਣਾਂ,ਰੁਪ ਸਿੰਘ ਬਠੋਈ ਇੰਚਾਰਜ ਹਲਕਾ ਸਮਾਣਾਂ,ਚੰਦ ਸਿੰਘ ਭੱਟੀ ਸਕੱਤਰ ਬਸਪਾ ਜਿਲਾ ਪਟਿਆਲਾ,ਜੀਤ ਸਿੰਘ ਬਠੋਈ, ਮੁਖਤਿਆਰ ਸਿੰਘ ਨੰਬਰਦਾਰ, ਨੈਬ ਸਿੰਘ ਪੰਚ,ਹੰਸ ਰਾਜ, ਤਾਰਾ ਸਿੰਘ, ਗੁਰਮੇਲ ਸਿੰਘ,ਨਛੱਤਰ ਸਿੰਘ, ਜੈ ਰਾਮ ਆਦਿ ਤੋ ਇਲਾਵਾ ਹੋਰ ਵੀ ਬਸਪਾ ਆਗੂ ਸ਼ਾਮਲ ਹੋਏ।
ਇਸ ਮੋਕੇ ਜੋਗਾ ਸਿੰਘ ਪਨੋਦੀਆ ਨੇ ਦੱਸਿਆ ਕਿ ਇਹ ਰੈਲੀ ਇਕ ਇਤਿਹਾਸਕ ਰੈਲੀ ਹੋਵੇਗੀ ਅਤੇ ਇਸ ਰੈਲੀ ਨੂੰ ਅਵਤਾਰ ਸਿੰਘ ਕ੍ਰੀਮ ਪੁਰੀ ਸਾਹਿਬ ਬਸਪਾ ਪ੍ਰਧਾਨ ਪੰਜਾਬ ਤੋ ਇਲਾਵਾ ਹੋਰ ਵੀ ਹਾਈ ਕਮਾਨ ਦੇ ਲੀਡਰ ਸੰਬੋਧਨ ਕਰਨਗੇ। ਇਸ ਮੋਕੇ ਰੂਪ ਸਿੰਘ ਬਠੋਈ ਨੇ ਦੱਸਿਆ ਕਿ ਇਸ ਰੈਲੀ ਦਾ ਬਸਪਾ ਵਰਕਰਾਂ ਚ ਭਾਰੀ ਉਤਸ਼ਾਹ ਹੈ ਅਤੇ ਰੈਲੀ ਚ ਕ੍ਰੀਮ ਪੁਰੀ ਸਾਹਿਬ ਦੇ ਵਿਚਾਰ ਸੁਣਨ ਵੱਡੀ ਗਿਣਤੀ’ਚ ਲੋਕ ਸ਼ਿਰਕਤ ਕਰਨਗੇ।
