ਸਕੋਡਾ ਕਾਰ ਨੇ ASI ਨੂੰ ਕੁਚਲਿਆ ਮੋਤ, ਦੋ ਗ੍ਰਿਫ਼ਤਾਰ

0

ਸਰਦੂਲਗੜ੍ਹ,29 ਅਪ੍ਰੈਲ(ਵਿਨੋਦ ਜੈਨ): ਅੱਜ ਸ਼ਾਮ ਨੂੰ ਇੱਕ ਕਾਲੇ ਰੰਗ ਦੀ ਸਕੋਡਾ ਕਾਰ ਨੰਬਰ CH 01 AU 1567, ਨੇ ਸਿਰਸਾ ਰੋਡ ਮਾਰਕਫੈੱਡ ਨੇੜੇ ਇੱਕ ASI ਨੂੰ ਕੁਚਲ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ, ਸਕੋਡਾ ਡਰਾਈਵਰ ਦਾ ਝੁਨੀਰ ਵਿਖੇ ਹਾਦਸਾ ਕਰਕੇ ਆਇਆ ਸੀ। ਜਦੋਂ 112 ‘ਤੇ ਤਾਇਨਾਤ ਨਥੇਹਾ ਦੇ ਰਹਿਣ ਵਾਲੇ asi ਸੁਖਮਿੰਦਰ ਸਿੰਘ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਡਰਾਈਵਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਸਰਦੂਲਗੜ੍ਹ ਦੇ ਡੀਐਸਪੀ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਮੌਕੇ ‘ਤੇ ਮੌਜੂਦ ਗਵਾਹ ਘਬਰਾਹਟ ਦੀ ਸਥਿਤੀ ਵਿੱਚ ਸੀ ਅਤੇ ਕੋਈ ਵੀ ਕਾਰਵਾਈ ਉਸਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਕੀਤੀ ਜਾਵੇਗੀ।

Leave a Reply

Your email address will not be published. Required fields are marked *