ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਹੰਗਾਮੀ ਮੀਟਿੰਗ ਹੋਈ

0

ਅੰਮ੍ਰਿਤਸਰ 1 ਜੂਨ( ਮਨਜੀਤ ਸਿੰਘ ਸ਼ੇਰਗਿੱਲ     )ਸ਼੍ਰੋਮਣੀ ਅਕਾਲੀ ਦੱਲ ਪੁਨਰ ਸੁਰਜੀਤ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਆਦੇਸ਼ ਨੂੰ ਮੁੱਖ ਰੱਖਦਿਆਂ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਮਧੁਪਾਲ ਸਿੰਘ ਗੋਗਾ (ਅੰਮ੍ਰਿਤਸਰ) ਹਲਕਾ ਦੱਖਣੀ ਤਰਨਤਾਰਨ ਰੋਡ ਓਨਾ ਦੇ ਗ੍ਰਹਿ ਵਿਖੇ ਪੰਥਕ ਹਮਾਇਤੀਆਂ ਦਾ ਪ੍ਰਭਾਵਸ਼ਾਲੀ ਇਕੱਠ ਹੋਇਆ।

ਭਾਈ ਮਧੂਪਾਲ ਸਿੰਘ ਗੋਗਾ ਨੇ ਦੱਸਿਆ ਮੀਟਿੰਗ ਵਿੱਚ ਪੰਥਕ ਇਕੱਤਰਤਾ ਵਿੱਚ ਹਮਖਿਆਲੀ ਜਥੇਬੰਦੀਆ ਅਤੇ ਪੰਥਕ ਧਿਰਾਂ ਨੂੰ ਇੱਕਠੇ ਹੋਣ ਦੀ ਲੋੜ ਨੂੰ ਤਰਜੀਹ ਦਿੱਤੀ ਗਈ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ  ਮੀਟਿੰਗ ਵਿੱਚ ਹਾਜ਼ਰ ਪੰਥਕ ਆਗੂਆਂ ਸ ਪਰਵਿੰਦਰ ਸਿੰਘ ਵਾਰਿਸ ਪੰਜਾਬ, ਹਰਜੀਤ ਸਿੰਘ ਖਾਲਸਾ ਅਕਾਲੀ, ਭੁਪਿੰਦਰ ਸਿੰਘ ਅਕਾਲੀ, ਅਦਰਸ਼ਪਾਲ ਸਿੰਘ ਕੰਬੋਜ ਅਕਾਲੀ , ਸੁਦਾਗਰ ਸਿੰਘ, ਮਾਸਟਰ ਦਿਲਬਾਗ ਸਿੰਘ ਅਤੇ ਸ,ਸਰਵਣ ਸਿੰਘ ਮਾਹਲ, ਗੁਰਦੀਪ ਸਿੰਘ ਨਾਗੀ, ਪਲਵਿੰਦਰ ਸਿੰਘ ਰਾਮਗੜੀਆ, ਚਰਨਜੀਤ ਸਿੰਘ ਸਾਰੇ ਸਾਬਕਾ ਫੇਡਰੇਸ਼ਨ ਆਗੁ ਨੇ ਸਾਂਝੇ ਤੌਰ ਤੇ ਕੇਂਦਰ ਤੋਂ ਚਲਣ ਵਾਲੀਆ ਪਾਰਟੀਆਂ ਦਾ ਖੰਡਣ ਕੀਤਾ ਅਤੇ ਖੇਤਰੀ ਪਾਰਟੀ ਨੂੰ ਤਰਜੀਹ ਦੇਣ ਦਾ ਫੈਸਲਾ ਲਿਆ 

ਮੀਟਿੰਗ ਵਿੱਚ ਹਾਜ਼ਰ ਪੰਥਕ ਹਮਾਇਤੀਆਂ ਨੂੰ ਭਾਈ ਮਧੂਪਾਲ ਸਿੰਘ ਗੋਗਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਓਹਨਾਂ ਦੇ ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਵਿਚਾਰਾਂ ਅਤੇ ਪੰਥਕ ਜਥੇਬੰਦੀਆਂ ਦੀ ਇਕਜੁੱਟਤਾ ਨੂੰ ਤਰਜ਼ੀਹ ਦੇਣ ਦੇ ਵਿਚਾਰਾਂ ਨੂੰ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ਼ ਜ਼ਰੂਰ ਪਹੁਚਾਉਂਗੇ ਤਾਂ ਜ਼ੋ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ਦੇ ਭੱਖਦੇ ਮੁੱਖ ਮੁੱਦਿਆ ਦਾ ਹੱਲ ਕੱਢਿਆ ਜਾ ਸਕੇ।

ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਇੰਦਰਜੀਤ ਸਿੰਘ ਗੋਗਾ , ਪ੍ਰਦੀਪ ਸਿੰਘ, ਅਮਰਜੀਤ ਸਿੰਘ ਸੋਨੂੰ, ਭੁਪਿੰਦਰ ਸਿੰਘ ਬਾਠ, ਸਤਪਾਲ ਸਿੰਘ,ਕਿਰਪਾਲ ਸਿੰਘ ,ਹਰਦੇਵ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *