ਮਾਂ ਦਿਵਸ ਸਰਧਾ ਅਤੇ ਭਾਵੁਕਤਾ ਨਾਲ ਮਨਾਇਆ

ਭੀਖੀ, 8 ਮਈ (ਬਹਾਦਰ ਖ਼ਾਨ):ਸਥਾਨਕ ਸਰਬਹਿੱਤਕਾਰੀ ਵਿੱਦਿਆ ਮੰਦਿਰ (ਸੀ.ਬੀ.ਐਸ.ਸੀ) ਵਿਖੇ ਮਾਂ ਦਿਵਸ ਸਰਧਾ ਅਤੇ ਭਾਵੁਕਤਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਮਾਂ ਦੇ ਸਨਮਾਨ ਵਿੱਚ ਕਵਿਤਾਵਾਂ, ਗੀਤ, ਭਾਸ਼ਣ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ਼ ਮਾਨਸਾ ਦੀ ਪ੍ਰਿੰਸੀਪਲ ਡਾ.ਗੁਰਿੰਦਰ ਕੌਰ ਵੱਲੋਂ ਮੁੱਖ ਮਹਿਮਾਨ ਵਜ਼ੋਂ ਸਿਰਕਤ ਕਰਦਿਆ ਕਿਹਾ ਕਿ ਮਾਤਾ ਬੱਚੇ ਦੀ ਜਨਨ ਹਾਰੀ ਹੀ ਨਹੀ ਬਲਕਿ ਪਹਿਲੀ ਅਧਿਆਪਕਾਂ ਵੀ ਹੁੰਦੀ ਹੈ। ਕਿਸੇ ਬੱਚੇ ਦੀ ਕਾਮਯਾਬੀ ਉਸ ਦੀ ਮਾਤਾ ਵੱਲੋਂ ਦਿੱਤੇ ਸੰਸਕਾਰ ਹੀ ਤਹਿ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮਾਪਿਆ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਜੋ ਬੱਚੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਦੇ ਹਨ ਉਨ੍ਹਾਂ ਦਾ ਸਮਾਜ ਵੀ ਸਤਿਕਾਰ ਕਰਦਾ ਹੈ।ਇਸ ਮੌਕੇ ਪ੍ਰਿੰਸੀਪਲ ਗਗਨਦੀਪ ਪਰਾਸ਼ਰ ਨੇ ਕਿਹਾ ਕਿ ਮਾਂ ਦਾ ਸਥਾਨ ਦੁਨੀਆਵੀ ਰਿਸ਼ਤੀਆਂ ਵਿੱਚ ਉਚ ਸਥਾਨ ਹੈ ਅਤੇ ਮਾਂ ਦਾ ਪਿਆਰ ਹੀ ਬੱਚਿਆ ਦਾ ਭਵਿੱਖ ਤਹਿ ਕਰਦਾ ਹੈ। ਇਸ ਮੌਕੇ ਕਮੇਟੀ ਮੈਂਬਰ ਸਨੇਹ ਜਿੰਦਲ, ਸਿੱਪੀ ਜਿੰਦਲ ਅਤੇ ਪੱਲਵੀ ਤੋਂ ਇਲਾਵਾ ਸਮਾਗਮ ਵਿੱਚ 130 ਮਾਤਾਵਾਂ ਨੇ ਸਿਰਕਤ ਕੀਤੀ।
