7 ਸਾਲ ਦੀ ਲਾਪਤਾ ਹੋਈ ਬੱਚੀ, ਕੁਝ ਘੰਟਿਆਂ ’ਚ ਪੁਲਿਸ ਦੁਆਰਾ ਲੱਭ ਕੇ ਮਾਪਿਆਂ ਹਵਾਲੇ ਕੀਤੀ

ਸਮਰਾਲਾ 28 ਅਪ੍ਰੈਲ (ਕਮਲਜੀਤ ਕੌਰ)
ਬੀਤੀ ਕੱਲ ਕਿਰਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਫਿਰੌਰ, ਥਾਣਾ ਖਮਾਣੋਂ, ਫਤਹਿਗੜ੍ਹ ਸਾਹਿਬ ਆਪਣੀ ਬੇਟੀ ਸੀਰਤ (7 ਸਾਲ) ਨਾਲ ਸਮਰਾਲਾ ਦੇ ਬੱਸ ਸਟੈਂਡ ਉੱਤੇ ਆਪਣੇ ਪਿੰਡ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਅਚਾਨਕ ਅੱਡੇ ਤੋਂ ਉਸਦੀ ਛੋਟੀ ਬੱਚੀ ਅਚਾਨਕ ਗਾਇਬ ਹੋ ਗਈ, ਆਲੇ ਦੁਆਲੇ ਦੇਖਭਾਲ ਕਰਨ ਉਪਰੰਤ ਉਸਦੀ ਮਾਂ ਨੇ ਪੁਲਿਸ ਦੀ ਹੈਲਪ ਲਾਈਨ 112 ਨੰਬਰ ਦੇ ਫੋਨ ਕੀਤਾ। ਪੁਲਿਸ ਨੇ ਤੁਰੰਤ ਮੁਸ਼ਤੈਦੀ ਨਾਲ ਬੱਚੀ ਦੀ ਭਾਲ ਕਰਦੇ ਹੋਏ ਥਾਣਾ ਮੁਖੀ ਸਤਨਾਮ ਸਿੰਘ ਐਸ. ਆਈ. ਅਤੇ ਈ. ਆਰ. ਵੀ. ਨੇ ਮਿਲ ਕੇ ਬੱਚੀ ਦੀ ਭਾਲ ਕੀਤੀ, ਕੁਝ ਘੰਟਿਆਂ ਦੇ ਅੰਦਰ ਪੁਲਿਸ ਨੇ ਬੱਚੀ ਲੱਭ ਲਈ ਗਈ। ਪ੍ਰਿਤਪਾਲ ਸਿੰਘ ਸੰਧੂ ਡੀ. ਐਸ. ਪੀ. ਸਮਰਾਲਾ ਨੇ ਬੱਚੀ ਨੂੰ ਮਾਪਿਆਂ ਦੇ ਹਵਾਲੇ ਕਰਦੇ ਹੋਏ ਅੱਗੇ ਤੋਂ ਧਿਆਨ ਰੱਖਣ ਅਤੇ ਪੁਲਿਸ ਮੁਲਾਜਮਾਂ ਵੱਲੋਂ ਜਿਸ ਫੁਰਤੀ ਅਤੇ ਇਮਾਨਦਾਰੀ ਨਾਲ ਆਪਣਾ ਫਰਜ ਸਮਝਦੇ ਹੋਏ ਬੱਚੀ ਨੂੰ ਲੱਭਿਆ ਹੈ, ਉਨ੍ਹਾਂ ਪੁਲਿਸ ਮੁਲਾਜਮਾਂ ਦੀ ਪ੍ਰਸੰਸਾ ਕੀਤੀ। ਆਮ ਲੋਕੀਂ ਇਸ ਸਬੰਧੀ ਚਰਚਾ ਕਰਦੇ ਵੀ ਸੁਣੇ ਗਏ ਅੱਜ ਦੇ ਮਾੜੇ ਸਮੇਂ ਵਿੱਚ ਪੁਲਿਸ ਨੇ ਜਿਸ ਮੁਸ਼ਤੈਦੀ ਨਾਲ ਬੱਚੀ ਲੱਭ ਕੇ ਹਵਾਲੇ ਕੀਤਾ ਹੈ, ਇਸ ਨਾਲ ਪੁਲਿਸ ਦਾ ਆਮ ਲੋਕਾਂ ਵਿੱਚ ਵਿਸ਼ਵਾਸ਼ ਹੋੋਰ ਵਧਿਆ ਹੈ।
