ਘੱਗਰ ਕੰਢੇ ਮਾਈਨਿੰਗ ਦਾ ਮਾਮਲਾ-ਮਹਿਮੂਦਪੁਰ ‘ਚ ਦੀ ਧਿਰਾਂ ‘ਚ ਝਗੜਾ, ਪੰਜ ਜ਼ਖ਼ਮੀ

ਭੁੱਨਰਹੇੜੀ, /ਪਟਿਆਲਾ 30ਅਪ੍ਰੈਲ (ਰਾਜਿੰਦਰ ਸਿੰਘਥਿੰਦ)-ਦੇਵੀਗੜ੍ਹ ਨੇੜੇ ਘੱਗਰ ਦਰਿਆ ਕੰਢੇ ਬਿਤੀ ਰਾਤ ਮਾਈਨਿੰਗ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਪੰਜ ਵਿਅਕਤੀ ਜ਼ਖਮੀ ਹੋ ਗਏ। ਮਾਮਲਾ ਪਿੰਡ ਮਹਿਮੂਦਪੁਰ ਨਾਲ ਸੰਬੰਧਿਤ ਹੈ। ਇਸ ਸੰਬੰਧੀ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਘੱਗਰ ਦਰਿਆ ਨੇੜੇ ਸਥਿਤ ਹੈ।
ਰਾਤ ਸਮੇਂ ਉਸ ਦਾ ਭਰਾ ਅਤੇ ਭਤੀਜਾ ਰੁਟੀਨ ਮੁਤਾਬਕ ਖੇਤਾਂ ਵੱਲ ਜਾ ਹੇ ਸਨ, ਜਿੱਥੇ ਪਿੰਡ ਜੁਲਾਹਖੇੜੀ ਦੇ ਕੁਝ
ਵਿਅਕਤੀ ਮਾਈਨਿੰਗ ਕਰ ਰਹੇ ਸਨ । ਜਦੋਂ ਉਨ੍ਹਾਂ ਨੇ ਇਸ ਸੰਬੰਧੀ ਪੁੱਛਿਆ ਤਾਂ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ ਅਤੇ ਗੱਲ ਵੱਧ ਕੇ ਝਗੜੇ ਵਿਚ ਤਬਦੀਲ ਹੋ ਗਈ। ਇਸ ਦੌਰਾਨ ਉਸ ਦੇ ਭਰਾ ਹਰਮਿੰਦਰ ਸਿੰਘ ਅਤੇ ਭਤੀਜਾ ਜਗਦੀਪ ਸਿੰਘ ਦੀ ਕੁੱਟਮਾਰ ਹੋਈ, ਜੋ ਇਸ ਵੇਲੇ ਇਲਾਜ ਅਧੀਨ ਹਨ। ਦੂਜੇ ਪਾਸੇ ਗੁਰਮੇਜ ਸਿੰਘ ਪੁੱਤਰ ਸਿੰਘ ਵਸਨੀਕ ਜੁਲਾਹਖੇੜੀ ਨੇ ਕਿ ਉਹ ਆਪਣੇ ਖੇਤ ਨੂੰ ਪੱਧਰ ਕਰ ਰਹ ਸਨ। ਉੱਚੇ ਖੇਤ ਤੋਂ ਮਿੱਟੀ ਕੱਢ ਕੇ ਨੀਵੇਂ ਖੇਤ ਵਿਚ ਪਾ ਰਹੇ ਸਨ। ਉਨ੍ਹਾਂ ਦੇ ਅਨੁਸਾਰ
ਮਹਿਮੂਦਪੁਰ ਪੱਖ ਵਲੋਂ ਝਗੜਾ ਕਰ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਰਾਮ ਸਿੰਘ ਨੂੰ ਤੇ ਹਥਿਆਰ ਨਾਲ ਜਖਮੀ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਇਸ ਇਲਾਵਾ ਉਹ ਖੁਦ ਅਤੇ ਅਮਨਦੀਪ ਸਿੰਘ ਵੀ ਜ਼ਖਮੀ ਹੋਏ ਹਨ ਅਤੇ ਹਸਪਤਾਲ ਵਿ ਖਲ ਹਨ। ਇਸ ਮਾਮਲੇ ਬਾਰੇ ਪੁਲਿਸ ਸੂਚਿਤ ਕਰ ਦਿੱਤਾ ਗਿਆ ਹੈ। ਸਦ ਪਟਿਆਲਾ ਪੁਲਿਸ ਵਲੋਂ ਮਾਮਲੇ ਦੀ ਜਾਂ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਹੋ ਚੱਕ ਦੱਸਿਆ ਜਾ ਰਿਹਾ ਹੈ।
