ਕਰਜ਼ੇ ਕਾਰਨ ਪਰੇਸ਼ਾਨੀ ਦੇ ਚਲਦਿਆਂ ਕਿਸਾਨ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ 

0

ਸ੍ਰੀ ਗੋਇੰਦਵਾਲ ਸਾਹਿਬ, 8 ਮਈ (ਨਿਊਜ਼ ਟਾਊਨ ਨੈਟਵਰਕ) ਹਲਕਾ ਖਡੂਰ ਸਾਹਿਬ ਦੇ ਪਿੰਡ ਕੱਲ੍ਹਾ ਨਿਵਾਸੀ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਕਾਰਨ ਖ਼ੁਦ ਨੂੰ ਗੋਲੀ ਮਾਰ ਲਈ ਹੈ। ਜਿਸ ਦੀ ਮੌਕੇ ’ਤੇ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਦਿਲਾਵਰ ਸਿੰਘ (33) ਪੁੱਤਰ ਸੁਰਜੀਤ ਸਿੰਘ ਵਾਸੀ ਕੱਲ੍ਹਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਲਾਵਰ ਸਿੰਘ ਇੱਕ ਸਧਾਰਨ ਕਿਸਾਨ ਸੀ, ਜਿਸ ਨੇ ਖੇਤੀਬਾੜੀ ਲਈ ਕਰੀਬ 35 ਕਿਲੇ ਜ਼ਮੀਨ ਵਾਹੀ ਕਰਨ ਲਈ ਠੇਕੇ ਤੇ ਲਈ ਹੋਈ ਸੀ।

ਇਸ ਦੌਰਾਨ ਦਿਲਾਵਰ ਸਿੰਘ ਨੇ ਖੇਤੀਬਾੜੀ ਕਰਨ ਲਈ ਕਰੀਬ 60 ਲੱਖ ਰੁਪਏ ਕਰਜਾ ਚੁੱਕਿਆ ਹੋਇਆ ਸੀ। ਇਸ ਵਾਰ ਕੁਦਰਤ ਦੀ ਮਾਰ ਕਾਰਨ ਦਿਲਾਵਰ ਸਿੰਘ ਦੀ ਮਟਰਾਂ ਅਤੇ ਕਣਕ ਦੀ ਫ਼ਸਲ ਖਰਾਬ ਹੋ ਗਈਠ ਜਿਸ ਕਾਰਨ ਦਿਲਾਵਰ ਸਿੰਘ ਨੂੰ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ। ਇਸ ਦੇ ਚੱਲਦਿਆ ਦਿਲਾਵਰ ਸਿੰਘ ਪਿੱਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।

ਮ੍ਰਿਤਕ ਦਿਲਾਵਰ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਲਿਮਟ ਤੇ ਚੁੱਕੇ ਕਰਜੇ ਨੂੰ ਲੈਕੇ ਕਾਫੀ ਚਿੰਤਤ ਸੀ। ਜਿਸ ਨੇ ਪਰੇਸ਼ਾਨੀ ਦੇ ਚੱਲਦਿਆ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ-ਆਪ ਨੂੰ ਕਮਰੇ ਵਿੱਚ ਬੰਦ ਕਰ ਗੋਲੀ ਮਾਰ ਲਈ। ਮ੍ਰਿਤਕ ਦਿਲਾਵਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੀ ਕੁਝ ਸਾਲ ਪਹਿਲਾ ਮੌਤ ਹੋ ਚੁੱਕੀ ਹੈ। ਮ੍ਰਿਤਕ ਪਿੱਛੇ ਪੁੱਤਰ ਅਤੇ ਪਤਨੀ ਛੱਡ ਗਿਆ ਹੈ। ਪਿੰਡ ਦੇ ਸਰਪੰਚ ਮਾਸਟਰ ਬਲਦੇਵ ਸਿੰਘ ਨੇ ਇਸ ਘਟਨਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਹਮਦਰਦੀ ਪ੍ਰਗਟ ਕੀਤੀ ਹੈ।

Leave a Reply

Your email address will not be published. Required fields are marked *