ਆਪ ਦੇ ਸੱਤ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਣ ਤੇ ਉਹਨਾਂ ਦੇ ਪੁਤਲੇ ਫੂਕੇ

ਗੱਦਾਰਾਂ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ ਤੇ 2027 ਦੀਆ ਚੌਣਾਂ ਵਿਚ ਦੇਣੇ ਜਵਾਬ — ਵਿਧਾਇਕ
ਮਾਲੇਰਕੋਟਲਾ 27 ਅਪ੍ਰੈਲ ( ਮੁਨਸ਼ੀ ਫ਼ਾਰੂਕ) ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਨਾਲ ਗ਼ੱਦਾਰੀ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਪੰਜਾਬੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਨਾਂ ਗ਼ੱਦਾਰੀ ਕਰਨ ਵਾਲਿਆਂ ਖ਼ਿਲਾਫ਼ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿੱਚ ਵੀ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਗੌਰਮਿੰਟ ਕਾਲਜ ਚੌਂਕ ਵਿਖੇ ਰਾਗਵ ਚੱਡਾ, ਸੰਦੀਪ ਪਾਠਕ, ਸਮੇਤ ਸੱਤ ਰਾਜ ਸਭਾ ਮੈਂਬਰਾਂ ਦੇ ਪੁੱਤਲੇ ਸਾੜਕੇ ਜ਼ਬਰਦਸਤ ਇਹਨਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਭਾਜਪਾ ਦੇ ਪਾੜੋ ਤੇ ਰਾਜ ਕਰੋ ਨੀਤੀ ਦਾ ਵਿਰੋਧ ਕੀਤਾ।ਇਸ ਮੋਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਭਾਜਪਾ ਉਦੋਂ ਤੋਂ ਹਰਿਆਣਾ, ਮਹਾਰਾਸ਼ਟਰ ਵਾਂਗ ਖੇਡ ਖੇਲ ਕੇ ਪੰਜਾਬ ਤੇ ਰਾਜ ਕਰਨ ਦੀ ਕੋਸ਼ਿਸ਼ਾਂ ਵਿਚ ਲੱਗੀ ਹੋਈ ਸੀ। ਹੁਣ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਹੱਕ ਇਹਨਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਪਾਰਲੀਮੈਂਟ ਵਿੱਚ ਭੇਜਿਆ ਸੀ,ਕਿ ਊਹ ਪੰਜਾਬ ਦੀ ਗੱਲ਼ ਕਰਨਗੇ,ਪਰ ਕਿ ਪਤਾ ਸੀ ਕਿ ਇਹ ਭਾਜਪਾ ਨਾਲ ਮਿਲਕੇ ਪੰਜਾਬ ਨੂੰ ਖੋਖਲਾ ਕਰ ਰਹੇ ਹਨ। ਹੁਣ ਇਹ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਗ਼ੱਦਾਰੀ ਕਰਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਪਰ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਅਣਖੀ ਲੋਕ ਜੇ ਆਪਣੇ ਸਿਰ ਤੇ ਬਿਠਾਉਣਾ ਚਾਹੁੰਦੇ ਹਨ ਤੇ ਇਸ ਤਰ੍ਹਾਂ ਦੇ ਗੱਦਾਰਾਂ ਨੂੰ ਸਬਕ਼ ਵੀ ਸਿਖਾਉਣਾ ਜਾਣਦੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਇੱਕ ਜੁੱਟ ਹੈ ਤੇ ਇਕ ਜੁੱਟ ਹੋਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱੜ ਅਣਖੀ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾ ਕੇ ਇਹਨਾਂ ਗੱਦਾਰਾਂ ਤੇ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਧਾਨ ਦਾ ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਮੈਨਾਰਟੀ ਕਮਿਸ਼ਨ ਦੇ ਮੈਂਬਰ ਨਦੀਮ ਅਨਵਾਰ ਖਾਂ ਵਿਖਾਈ ਨਹੀਂ ਦਿੱਤੇ।ਇਸ ਮੌਕੇ ਚੈਅਰਮੈਨ ਜਾਫ਼ਰ ਅਲੀ, ਚੈਅਰਮੈਨ ਕਰਮਜੀਤ ਸਿੰਘ, ਚੈਅਰਮੈਨ ਸੰਤੋਖ ਸਿੰਘ,ਏ ਕੇ ਮੋਨਿਸ ਯੂਥ ਪ੍ਰਧਾਨ,ਬਲਾਕ ਪ੍ਰਧਾਨ ਮੁਹੰਮਦ ਹਲੀਮ,ਬਲਾਕ ਪ੍ਰਧਾਨ ਅਸਲਮ ਭੱਟੀ, ਮੁਹੰਮਦ ਇਮਤਿਆਜ਼ ਬਾਬੂ, ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਕੌਂਸਲਰ ਇਕਬਾਲ ਫੋਜ਼ੀ,ਕੋਸਲਰ ਮਹਿੰਦਰ ਸਿੰਘ ਪੂਰਥੀ,ਕੋਸਲਰ ਹਾਜੀ ਅਖ਼ਤਰ, ਰਾਜਿੰਦਰ ਕੁਮਾਰ ਰਾਜੂ, ਗੁਰਮੀਤ ਸਿੰਘ ਬੁਰਜ,ਸ਼ਕੀਲ ਨੰਦਨ,ਯਾਸਰ ਅਰਾਫਾਤ, ਸ਼ਕੂਰ ਪ੍ਰਧਾਨ, ਮੁਹੰਮਦ ਜ਼ਹੀਰ,ਰਜ਼ਤ,ਆਜ਼ਮ ਦਾਰਾ, ਮੈਡਮ ਪ੍ਰਵੀਨ, ਮੁਹੰਮਦ ਨਿਸਾਰ, ਗੁਰਮੀਤ ਸਿੰਘ,ਤੋਂ ਇਲਾਵਾ ਸਰਪੰਚ ਪੰਚ,ਆਮ ਆਦਮੀ ਦੇ ਵਰਕਰ ਸ਼ਾਮਲ ਸਨ।
