ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਭਾ ਰੋਡ ਦੇ ਐਨ ਐਸ ਐਸ ਵਲੰਟੀਅਰ ਵੱਲੋਂ ਨਾਭਾ ਰੋਡ ਨੂੰ ਪਲਾਸਟਿਕ ਮੁਕਤ ਕਰਨ ਦੀ ਸ਼ੁਰੂਆਤ ਕਰਨੀ ਸ਼ਲਾਘਾਯੋਗ : ਡੀ ਐੱਸ ਪੀ ਰਾਮਕੇਸ

ਪਟਿਆਲਾ ( ਗੁਰਪ੍ਰਤਾਪ ਸ਼ਾਹੀ) ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਭਾ ਰੋਡ ਪਟਿਆਲਾ ਵੱਲੋਂ ਐਸਟਿਟ ਡਾਇਰੈਕਟਰ -ਕਮ-ਪ੍ਰਿੰਸੀਪਲ ਇੰਜਨੀਅਰ ਰਾਕੇਸ਼ ਕੁਮਾਰ ਬੰਗਾ ਦੀ ਅਗਵਾਈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ,ਯੂਵਕ ਸੇਵਾਵਾਂ ਪਾਵਰ ਹਾਊਸ ਯੂਥ ਕਲੱਬ ਰਣਜੀਤ ਨਗਰ,ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਪੀ ਆਰ ਟੀ ਸੀ ਵਰਕਸਾਪ ਤੋਂ ਲੈ ਕੇ ਥਾਪਰ ਇੰਸੀਚਿਊਟ ਆਫ ਟੈਕਨਾਲੋਜੀ ਤੱਕ ਨਾਭਾ ਰੋਡ ਸੜਕ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਅੰਤਰਰਾਸ਼ਟਰੀ ਪਹਿਲਵਾਨ ਰਾਮਕੇਸ ਡੀ ਐੱਸ ਪੀ ਸੜਕ ਸੁਰੱਖਿਆ ਫੋਰਸ ਪੰਜਾਬ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਕੀਤੀ। ਇਸ ਮੌਕੇ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੇਨਿੰਗ ਅਫਸਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਜਿਸ ਵਿਚ ਵਿਸ਼ੇਸ਼ ਤੌਰ ਤੇ ਅਨਿਲ ਖੰਨਾ ਹੋਸਟਲ ਸੁਪਰਡੈਂਟ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ, ਰੁਦਰਪ੍ਰਤਾਪ ਸਿੰਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ਼ ਆਫ ਕਾਮਰਸ, ਹਰਮਨਜੀਤ ਸਿੰਘ ਰੰਧਾਵਾ ਨੇ ਭਰਪੂਰ ਸਹਿਯੋਗ ਦਿੱਤਾ।ਇਸ ਮੌਕੇ ਡੀ ਐਸ ਪੀ ਸੜਕ ਸੁਰੱਖਿਆ ਫੋਰਸ ਪੰਜਾਬ ਰਾਮਕੇਸ ਨੇ ਕਿਹਾ ਕਿ ਉਦਯੋਗਿਕ ਸਿਖਲਾਈ ਸੰਸਥਾ ਪਟਿਆਲਾ ਦੇ ਐਨ ਐਸ ਐਸ ਵਲੰਟੀਅਰ ਅਤੇ ਐਨ ਸੀ ਸੀ ਕੈਡਿਟਸ ਵੱਲੋਂ ਨਾਭਾ ਰੋਡ ਦੀ ਪੀ ਆਰ ਟੀ ਸੀ ਵਰਕਸਾਪ ਤੋਂ ਲੈ ਕੇ ਥਾਪਰ ਇੰਸੀਚਿਊਟ ਆਫ ਟੈਕਨਾਲੋਜੀ ਤੱਕ ਸੜਕ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂਆਤ ਕਰਨੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਪਬਲਿਕ ਸੜਕਾਂ ਉਪਰ ਘਰਾਂ ਦਾ ਕੂੜਾ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਪਾ ਕੇ ਸੜਕਾਂ ਉਪਰ ਸੁੱਟ ਜਾਂਦੇ ਹਨ ਜੌਂ ਕਿ ਬਹੁਤ ਹੀ ਗ਼ਲਤ ਹੈ ਉਹਨਾਂ ਨੂੰ ਘਰਾਂ ਦਾ ਕੂੜਾ ਘਰਾਂ ਵਿਚੋਂ ਕੂੜਾ ਚੁੱਕਣ ਵਾਲਿਆਂ ਨੂੰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਵੱਖ ਵੱਖ ਪਾਰਕਾ ਵਿਖੇ ਸੈਰ ਕਰਨ ਆਉਂਦੇ ਲੋਕ, ਜਾਨਵਰਾਂ ਅਤੇ ਪੰਛੀਆਂ ਨੂੰ ਦਾਣਾ ਪਾਉਣ ਵਾਲੇ ਲੋਕ, ਅਤੇ ਪਿਕਨਿਕ ਮਨਾਉਣ ਲਈ ਆਉਂਦੇ ਲੋਕ ਇਥੇ ਹੀ ਵੱਖ ਵੱਖ ਥਾਵਾਂ ਉਪਰ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਸੁੱਟ ਜਾਂਦੇ ਹਨ। ਉਹਨਾਂ ਕਿਹਾ ਕਿ ਇਕ ਪਲਾਸਟਿਕ ਦਾ ਲਿਫਾਫਾ ਤਿੰਨ ਸੋ ਸਾਲ ਤੱਕ ਨਹੀਂ ਗੱਲਦਾ ਇਸ ਨਾਲ ਅਨੇਕਾਂ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ ਅਤੇ ਪਲਾਸਟਿਕ ਨਾਲ ਕੈਂਸਰ ਬਹੁਤ ਛੇਤੀ ਫੈਲਦਾ ਹੈ। ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹੋ ਪਲਾਸਟਿਕ ਦੀ ਵਰਤੋਂ ਨਾ ਕਰਨ ਸਗੋਂ ਜੂਟ ਜਾ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਤਾ ਹੀ ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਕਾਮਯਾਬ ਹੋ ਸਕਾਂਗੇ।ਉਹਨਾਂ ਸਮੁੱਚੇ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹੋ ਪਟਿਆਲਾ ਸ਼ਹਿਰ ਦੀਆਂ ਸੜਕਾਂ ਅਤੇ ਪਾਰਕਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਸਹਿਯੋਗ ਕਰਨ ਲਈ ਅੱਗੇ ਆਉਣ।
